ਬਲੈਰੋ ਨੇ ਪਤੀ-ਪਤਨੀ ਨੂੰ ਕੁਚਲਿਆ, ਦੋਵਾਂ ਦੀ ਮੌਤ

0
180

ਕਾਦੀਆਂ, (ਯਾਦਵਿੰਦਰ ਸਿੰਘ ਮਲਹੋਤਰਾ)-ਪਿੰਡ ਨਾਨੋਵਾਲ ਖੁਰਦ ਕੋਲ ਇੱਕ ਤੇਜ਼ ਰਫਤਾਰ ਬਲੈਰੋ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਵਾਰਕ ਮੈਂਬਰਾਂ ਅਨੁਸਾਰ ਨਿਰਮਲ ਸਿੰਘ ਪੁੱਤਰ ਮੰਗਤਾ ਸਿੰਘ ਅਤੇ ਉਸ ਦੀ ਪਤਨੀ ਤਰਸੇਮ ਕੌਰ ਨੇੜਲੇ ਪਿੰਡ ਨਾਨੋਵਾਲ ਕਲਾਂ ਦੇ ਰਹਿਣ ਵਾਲੇ ਸਨ ਅਤੇ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੇ ਤਪ ਅਸਥਾਨ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਜਦੋਂ ਉਹ ਪਿੰਡ ਨਾਨੋਵਾਲ ਖੁਰਦ ਕੋਲ ਤੁਗਲਵਾਲ-ਭੈਣੀ ਮੀਆਂ ਖਾਂ ਮਾਰਗ ’ਤੇ ਪਹੁੰਚੇ ਤਾਂ ਤੁਗਲਵਾਲ ਵਾਲੇ ਪਾਸਿਓਂ ਆ ਰਹੀ ਬਲੈਰੋ ਗੱਡੀ ਪੀ ਬੀ 07 ਏ ਐੱਫ 36090 ਨੇ ਉਲਟ ਦਿਸ਼ਾ ’ਚ ਜਾ ਕੇ ਮੋਟਰਸਾਈਕਲ ਪੀ ਬੀ 18 ਐੱਨ 8235 ’ਤੇ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਮੌਕਾ ਦੇਖਣ ਵਾਲਿਆਂ ਅਨੁਸਾਰ ਗੱਡੀ ਮਿ੍ਰਤਕਾਂ ਨੂੰ ਕਾਫੀ ਦੂਰ ਤੱਕ ਸੜਕ ’ਤੇ ਘੜੀਸ ਕੇ ਲੈ ਗਈ। ਉਪਰੰਤ ਗੱਡੀ ਦਰੱਖਤ ਨਾਲ ਜਾ ਟਕਰਾਈ, ਜਿੱਥੇ ਪਤੀ-ਪਤਨੀ ਗੱਡੀ ਅਤੇ ਰੁੱਖ ਵਿਚਾਲੇ ਬੁਰੀ ਤਰ੍ਹਾਂ ਦਰੜੇ ਗਏ। ਸੂਚਨਾ ਮਿਲਣ ’ਤੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਐੱਸ ਆਈ ਮੋਹਨ ਸਿੰਘ ਦੀ ਅਗਵਾਈ ’ਚ ਮੌਕੇ ’ਤੇ ਪਹੁੰਚੀ, ਪਰ ਗੱਡੀ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਘਟਨਾ ਸਥਾਨ ਤੋਂ ਗੱਡੀ ਛੱਡ ਕੇ ਫਰਾਰ ਹੋ ਗਿਆ।

LEAVE A REPLY

Please enter your comment!
Please enter your name here