ਨਿਪਾਹ ਕਾਰਨ ਕੋਝੀਕੋਡ ’ਚ ਸਾਰੇ ਸਿੱਖਿਆ ਸੰਸਥਾਨ 24 ਤੱਕ ਬੰਦ

0
166

ਕੋਝੀਕੋਡ : ਨਿਪਾਹ ਵਾਇਰਸ ਸੰਕਰਮਣ ਦੇ ਮੱਦੇਨਜ਼ਰ ਕੇਰਲ ਦੇ ਕੋਝੀਕੋਡ ’ਚ ਸਾਰੇ ਸਿੱਖਿਆ ਸੰਸਥਾਨ ਅਗਲੇ ਐਤਵਾਰ 24 ਸਤੰਬਰ ਤੱਕ ਬੰਦ ਰਹਿਣਗੇ। ਇਸ ’ਚ ਸਕੂਲ, ਕਾਲਜ ਅਤੇ ਟਿਊਸ਼ਨ ਸੈਂਟਰ ਸ਼ਾਮਲ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਪੂਰੇ ਹਫ਼ਤੇ ਆਨਲਾਈਨ ਕਲਾਸਾਂ ਲਾਈਆਂ ਜਾਣ।
ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਫਿਲਹਾਲ ਪ੍ਰਭਾਵਤ ਵਿਅਕਤੀਆਂ ਦੀ ਸੰਪਰਕ ਸੂਚੀ ’ਚ 1080 ਲੋਕ ਹਨ। ਇਸ ਸੂਚੀ ’ਚ 327 ਲੋਕ ਸਿਹਤ ਮੁਲਾਜ਼ਮ ਹਨ। ਹੋਰ ਜ਼ਿਲ੍ਹਿਆਂ ’ਚ ਕੁੱਲ 29 ਲੋਕ ਨਿਪਾਹ ਪ੍ਰਭਾਵਤ ਲੋਕਾਂ ਦੀ ਸੂਚੀ ’ਚ ਹਨ। ਵੀਨਾ ਜਾਰਜ ਨੇ ਕਿਹਾ ਕਿ ਉਨ੍ਹਾ ’ਚੋਂ 22 ਮਲਪੁਰਮ ਤੋਂ, ਇੱਕ ਵਾਇਨਾਡ ਅਤੇ ਤਿੰਨ-ਤਿੰਨ ਕਨੂਰ ਅਤੇ ਤਿ੍ਰਸ਼ੂਰ ਤੋਂ ਹਨ। ਜੋ ਜ਼ਿਆਦਾ ਪ੍ਰਭਾਵਤ ਹਨ, ਉਨ੍ਹਾਂ ’ਚ 175 ਆਮ ਲੋਕ ਅਤੇ 122 ਸਿਹਤ ਮੁਲਾਜ਼ਮ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸੰਪਰਕ ਸੂਚੀ ’ਚ ਲੋਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here