33.5 C
Jalandhar
Monday, May 27, 2024
spot_img

ਟਰੈਕਟਰ-ਟਰਾਲੀ ’ਚ ਵੱਜੀ ਕਾਰ, ਤਿੰਨ ਨੌਜਵਾਨਾਂ ਦੀ ਮੌਤ

ਧਾਰੀਵਾਲ (ਮਨਦੀਪ ਸਿੰਘ ਵਿੱਕੀ)-ਇੱਥੋਂ ਨੇੜੇ ਨੈਸ਼ਨਲ ਹਾਈਵੇ ਪਠਾਨਕੋਟ-ਅੰਮਿ੍ਰਤਸਰ ਉਪਰ ਕਮਿਊਨਿਟੀ ਹੈਲਥ ਸੈਂਟਰ (ਸੀ ਐੱਚ ਸੀ) ਨੌਸ਼ਹਿਰਾ ਮੱਝਾ ਸਿੰਘ ਦੇ ਸਾਹਮਣੇ ਟਰੈਕਟਰ-ਟਰਾਲੀ ਅਤੇ ਇਕ ਸਵਿਫਟ ਕਾਰ ’ਚ ਹੋਏ ਹਾਦਸੇ ਦੌਰਾਨ ਕਾਰ ਸਵਾਰ ਚਾਰ ਦੋਸਤਾਂ ’ਚੋਂ ਤਿੰਨ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਦੌਰਾਨ ਕਾਰ ਦੇ ਪਰਖੱਚੇ ਉੱਡ ਗਏ। ਟਰਾਲੀ-ਟਰੈਕਟਰ ਦਾ ਡਰਾਇਵਰ ਟਰਾਲੀ ਟਰੈਕਟਰ ਉਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮਿ੍ਰਤਕਾਂ ਦੀ ਪਛਾਣ ਰਜਿਤਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਫੱਜੂਪੁਰ ਧਾਰੀਵਾਲ, ਭੁਪਿੰਦਰ ਐਰੀ ਉਰਫ ਜਾਨੂੰ ਪੁੱਤਰ ਸੰਜੀਵ ਕੁਮਾਰ ਵਾਸੀ �ਿਸ਼ਨਾ ਗਲੀ ਧਾਰੀਵਾਲ, ਪੰਕਜ ਪੁੱਤਰ ਵਿਨੋਦ ਕੁਮਾਰ ਵਾਸੀ ਪਿੰਡ ਭੁੰਬਲੀ ਹਾਲ ਵਾਸੀ ਧਾਰੀਵਾਲ ਵਜੋਂ ਹੋਈ, ਜਦਕਿ ਗੰਭੀਰ ਜ਼ਖਮੀ ਦੀ ਪਛਾਣ ਪੰਕਜ ਉਰਫ ਪੰਕੂ ਪੁੱਤਰ ਰਮੇਸ਼ ਕੁਮਾਰ ਵਾਸੀ ਫੱਜੂਪੁਰ ਧਾਰੀਵਾਲ ਵਜੋਂ ਹੋਈ ਹੈ। ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਹੋਈ ਮੌਤ ਨਾਲ ਸ਼ਹਿਰ ਧਾਰੀਵਾਲ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਜਿਤਪ੍ਰੀਤ ਸਿੰਘ, ਭੁਪਿੰਦਰ ਐਰੀ ਉਰਫ ਜਾਨੂੰ, ਪੰਕਜ ਅਤੇ ਪੰਕਜ ਉਰਫ ਪੰਕੂ (ਚਾਰੇ ਦੋਸਤ) ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ 08 ਬੀਟੀ 0142 ’ਤੇ ਸਵਾਰ ਹੋ ਕੇ ਲੰਘੀ ਦੇਰ ਰਾਤ ਨੂੰ ਨੈਸ਼ਨਲ ਹਾਈਵੇ ਉਪਰ ਧਾਰੀਵਾਲ ਤੋਂ ਬਟਾਲਾ ਨੂੰ ਜਾਂਦੇ ਸਮੇਂ ਸੀ ਐੱਚ ਸੀ ਨੌਸ਼ਹਿਰਾ ਮੱਝਾ ਸਿੰਘ ਦੇ ਸਾਹਮਣੇ ਪੁੱਜੇ ਤਾਂ ਅੱਗੇ ਜਾ ਰਹੀ ਇੱਕ ਵੱਡ ਅਕਾਰੀ ਟਰਾਲੀ ਟਰੈਕਟਰ ਦੇ ਪਿੱਛੇ ਜਾ ਟਕਰਾਈ। ਇਸ ਹਾਦਸੇ ਦੌਰਾਨ ਕਾਰ ਸਵਾਰ ਰਜਿਤਪ੍ਰੀਤ ਸਿੰਘ, ਭੁਪਿੰਦਰ ਐਰੀ ਉਰਫ ਜਾਨੂੰ ਅਤੇ ਪੰਕਜ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਪੰਕਜ ਉਰਫ ਪੰਕੂ ਗੰਭੀਰ ਜ਼ਖਮੀ ਹੋ ਗਿਆ। ਪੁਲਸ ਥਾਣਾ ਸੇਖਵਾਂ ਅਧੀਨ ਪੈਂਦੀ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਤਿੰਨਾਂ ਮਿ੍ਰਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ ਹਨ ਅਤੇ ਜ਼ਖਮੀ ਨੌਜਵਾਨ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਟਰੈਕਟਰ ਦੇ ਅਣਪਛਾਤੇ ਡਰਾਇਵਰ ਵਿਰੁੱਧ ਧਾਰਾ 304 ਏ, 279, 337, 338, 427 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

LEAVE A REPLY

Please enter your comment!
Please enter your name here

Latest Articles