32.7 C
Jalandhar
Saturday, July 27, 2024
spot_img

ਪੰਜਾਬ ’ਚ 18 ਮਹੀਨਿਆਂ ਦੀ ‘ਆਪ’ ਨੇ ਮੱਧ ਪ੍ਰਦੇਸ਼ ’ਚ 18 ਸਾਲਾਂ ਦੀ ਭਾਜਪਾ ਨਾਲੋਂ ਕੀਤੇ ਵੱਧ ਕੰਮ : ਭਗਵੰਤ ਮਾਨ

ਰੀਵਾ (ਮੱਧ ਪ੍ਰਦੇਸ਼) : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਰੀਵਾ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ, ਜਿੱਥੇ ‘ਆਪ’ ਦੇ ਕੌਮੀ ਕਨਵੀਨਰ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਪਾਰਟੀ ਦੀਆਂ ਦਸ ਗਾਰੰਟੀਆਂ ਦਿੱਤੀ। ਇੱਥੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਇਹ ਭਾਰੀ ਭੀੜ ਬਦਲਾਅ ਦੇ ਸੰਕੇਤ ਹਨ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੀ ਸਰਕਾਰ ਤੋਂ ਦੁਖੀ ਹਨ। ਅੱਜ ਉਨ੍ਹਾਂ ਨੇ ਇਸ ਇਤਿਹਾਸਕ ਰੈਲੀ ਦਾ ਹਿੱਸਾ ਬਣਨ ਲਈ ਇੱਕ ਕ੍ਰਾਂਤੀ ਵੱਲ ਕਦਮ ਚੁੱਕਿਆ ਹੈ ਜੋ 18 ਸਾਲਾਂ ਬਾਅਦ ਮੱਧ ਪ੍ਰਦੇਸ਼ ’ਚ ਸਰਕਾਰ ਬਦਲਣ ਦੀ ਸ਼ੁਰੂਆਤ ਕਰੇਗੀ। ਮਾਨ ਨੇ ਕਿਹਾ ਕਿ 18 ਸਾਲਾਂ ’ਚ ਸ਼ਿਵਰਾਜ ਚੌਹਾਨ ਸਰਕਾਰ ਨੇ ਲੋਕਾਂ ਲਈ ਕੁਝ ਨਹੀਂ ਕੀਤਾ। ਪੰਜਾਬ ਦੀ ‘ਆਪ’ ਸਰਕਾਰ ਨੇ ਸਿਰਫ 18 ਮਹੀਨਿਆਂ ’ਚ ਆਪਣੇ ਸੂਬੇ ਅਤੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ’ਚ 18 ਮਹੀਨਿਆਂ ’ਚ ਸਾਡੀ ਸਰਕਾਰ ਨੇ 36,000 ਸਰਕਾਰੀ ਨੌਕਰੀਆਂ ਦਿੱਤੀਆਂ, 28,000 ਕੱਚੇ ਮੁਲਾਜਮਾਂ ਨੂੰ ਰੈਗੂਲਰ ਕੀਤਾ, ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜੀਰੋ ਆ ਰਿਹਾ ਹੈ, ਸੂਬੇ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ’ਚ ਕਾਫੀ ਸੁਧਾਰ ਹੋਇਆ ਹੈ। ਪਰ ਭਾਜਪਾ ਸਰਕਾਰ ਨੇ ਸੂਬੇ ਦੇ ਬਚਪਨ, ਜਵਾਨੀ ਅਤੇ ਬੁਢਾਪੇ ਨੂੰ ਲੁੱਟਿਆ ਹੈ। ਮਾਨ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ‘ਜੁਮਲੇ’ ਕਹਿੰਦੇ ਹਨ, ਉਹ ਆਉਣ ਵਾਲੀਆਂ ਚੋਣਾਂ ਵਿੱਚ ਹੋਰ ਵੀ ਬਹੁਤ ਕੁਝ ਕਹਿਣਗੇ। ਪਰ ਅਸੀਂ ਜੋ ਕਹਿੰਦੇ ਹਾਂ, ਪੂਰਾ ਕਰਦੇ ਹਾਂ ਅਤੇ ਇਹ ਸਾਰੇ ਕੰਮ ਅਸੀਂ ਪੰਜਾਬ ਅਤੇ ਦਿੱਲੀ ’ਚ ਕੀਤੇ ਹਨ। ਮੋਦੀ ‘ਨਾ ਖੁਦ ਪੜ੍ਹਿਆ ਹਾਂ, ਨਾ ਕਿਸੇ ਨੂੰ ਪੜ੍ਹਨ ਦਵਾਂਗਾ’ ਦੇ ਨਿਯਮ ਦੀ ਪਾਲਣਾ ਕਰਦੇ ਹਨ, ਪਰ ਅਸੀਂ ਸਕੂਲ ਬਣਾਉਂਦੇ ਹਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ ਹਾਂ। ਮਾਨ ਨੇ ਕਿਹਾ ਕਿ ਅਸੀਂ ਉਹ ਪਾਰਟੀ ਹਾਂ ਜੋ ਭਿ੍ਰਸ਼ਟਾਚਾਰ ਵਿਰੋਧੀ ਲਹਿਰ ਤੋਂ ਬਣੀ ਹੈ। ਅਸੀਂ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫਾਈ ਲਈ ‘ਝਾੜੂ’ ਦੀ ਵਰਤੋਂ ਕਰਦੇ ਹਾਂ ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਇਸ ‘ਝਾੜੂ’ ਨਾਲ ਅਸੀਂ ਆਪਣੇ ਦੇਸ਼ ਨੂੰ ਵੀ ਸਾਫ ਕਰਾਂਗੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਮੁੱਦਿਆਂ ਦੀ ਗੱਲ ਕਰਨ ਵਾਲੇ ਆਮ ਲੋਕ ਹਾਂ। ਅਸੀਂ ਤੁਹਾਡੇ ਘਰਾਂ ਅਤੇ ਤੁਹਾਡੇ ਬੱਚਿਆਂ, ਉਨ੍ਹਾਂ ਦੀ ਸਿੱਖਿਆ ਅਤੇ ਭਵਿੱਖ ਬਾਰੇ ਗੱਲ ਕਰਦੇ ਹਾਂ। ਅਸੀਂ ਹਸਪਤਾਲਾਂ ਅਤੇ ਰੁਜਗਾਰ ਬਾਰੇ ਗੱਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਦੀਆਂ ‘ਆਪ‘ ਸਰਕਾਰਾਂ ਨੇ ਬੇਮਿਸਾਲ ਕੰਮ ਕੀਤੇ ਹਨ। ਤੁਸੀਂ ਇਕ ਵਾਰ ‘ਆਪ‘ ਨੂੰ ਮੌਕਾ ਦਿਓ,ਤੁਸੀਂ ਹੋਰ ਸਿਆਸੀ ਪਾਰਟੀਆਂ ਨੂੰ ਭੁੱਲ ਜਾਓਗੇ।
ਅਰਵਿੰਦ ਕੇਜਰੀਵਾਲ ਨੇ ਐਮਪੀ ਦੇ ਲੋਕਾਂ ਨੂੰ ‘ਕੇਜਰੀਵਾਲ ਕੀ ਗਰੰਟੀ’ ਵੀ ਦਿੰਦੇ ਹੋਏ ਕਿਹਾ ਕਿ ਦੂਜੀਆਂ ਪਾਰਟੀਆਂ ਚੋਣ ਮੈਨੀਫੈਸਟੋ ਜਾਂ ਸੰਕਲਪ ਪੱਤਰ ਜਾਰੀ ਕਰਦੀਆਂ ਹਨ, ਪਰ ਸਰਕਾਰ ਬਣਨ ’ਤੇ ਕੁਝ ਨਹੀਂ ਕਰਦੀਆਂ। ਪਰ ਮੈਂ ਤੁਹਾਨੂੰ ਅੱਜ 10 ਗਾਰੰਟੀ ਦੇਵਾਂਗਾ ਅਤੇ ਸੂਬੇ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਅਤੇ ਆਮ ਲੋਕਾਂ ਲਈ ਹੋਰ ਵੀ ਬਹੁਤ ਕੁਝ ਕਰਾਂਗੇ। 10 ਗਾਰੰਟੀਆਂ ’ਚ ਸ਼ਾਮਲ ਹਨ-ਮੁਫਤ ਅਤੇ 24 ਘੰਟੇ ਬਿਜਲੀ ਦੀ ਗਾਰੰਟੀ, ਸਿੱਖਿਆ ਗਾਰੰਟੀ: ਜਿੱਥੇ ਅਸੀਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਉਣਗੇ ਅਤੇ ਮੁਫਤ ਸਿੱਖਿਆ ਦਵਾਂਗੇ, ਸਿਹਤ ਦੀ ਗਾਰੰਟੀ: ਸਭ ਲਈ ਮੁਫਤ ਇਲਾਜ ਅਤੇ ਸਾਰੇ ਆਧੁਨਿਕ ਸਾਧਨਾਂ ਨਾਲ ਵਧੀਆ ਸਰਕਾਰੀ ਹਸਪਤਾਲ, ਭਿ੍ਰਸ਼ਟਾਚਾਰ ਮੁਕਤ ਐਮ ਪੀ, ਡੋਰ ਟੂ ਡੋਰ ਸੇਵਾਵਾਂ, ਰੁਜ਼ਗਾਰ ਸਿਰਜਣ ਅਤੇ ਬੇਰੁਜਗਾਰੀ ਭੱਤਾ, ਮੁਫਤ ਤੀਰਥ ਯਾਤਰਾ, ਅਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਪੇਸਾ ਨੂੰ ਅਨੁਸੂਚਿਤ ਕਬੀਲੇ ਲਈ ਲਾਗੂ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਤੇ ਬਿਹਤਰ ਮੁਆਵਜੇ ਅਤੇ ਫਸਲਾਂ ਦਾ ਸਹੀ ਮੁੱਲ ਦੇਣ ਦਾ ਵਾਅਦਾ ਕੀਤਾ।

Related Articles

LEAVE A REPLY

Please enter your comment!
Please enter your name here

Latest Articles