ਇੰਫਾਲ : ਬੀਤੇ ਚਾਰ ਮਹੀਨਿਆਂ ਤੋਂ ਜਾਤੀ ਹਿੰਸਾ ਤੋਂ ਪ੍ਰਭਾਵਤ ਮਨੀਪੁਰ ’ਚ ਸਰਕਾਰ ਨੇ ਇੰਟਰਨੈੱਟ ’ਤੇ ਲੱਗੀ ਪਾਬੰਦੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸ਼ਨੀਵਾਰ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ। ਉਨ੍ਹਾ ਦੱਸਿਆ ਕਿ ਹਿੰਸਾ ਨਾਲ ਸੰਬੰਧਤ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸੂਬੇ ’ਚ ਇੰਟਰਨੈੱਟ ਸੇਵਾ ’ਤੇ ਪਾਬੰਦੀ ਲਾਈ ਗਈ ਸੀ, ਜਿਸ ਨੂੰ ਅੱਜ ਤੋਂ ਖ਼ਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾ ਸੂਬੇ ’ਚ ਅਫੀਮ ਦੀ ਖੇਤੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਜਾਰੀ ਰੱਖਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਨਾਲ ਮਿਲ ਕੇ ਨਿਗਰਾਨੀ ਜਾਰੀ ਰੱਖਾਂਗੇ।
ਮਨੀਪੁਰ ’ਚ ਬੀਤੀ 3 ਮਈ ਨੂੰ ਹਿੰਸਾ ਭੜਕੀ ਸੀ, ਜਿਸ ਤੋਂ ਬਾਅਦ ਲੋਕਾਂ ਦੀ ਮੌਤ ਅਤੇ ਟਕਰਾਅ ਦੀਆਂ ਸੂਚਨਾਵਾਂ ਇੰਟਰਨੈੱਟ ਜ਼ਰੀਏ ਲਗਾਤਾਰ ਫੈਲਾਈਆਂ ਜਾ ਰਹੀਆ ਸਨ। ਇਸ ਕਾਰਨ ਸਰਕਾਰ ਨੇ ਇੰਟਰਨੈੱਟ ਸੇਵਾ ’ਤੇ ਪਾਬੰਦੀ ਲਾ ਦਿੱਤੀ ਸੀ।




