84 ਦਵਾਈਆਂ ਦੀਆਂ ਨਵੀਂਆਂ ਕੀਮਤਾਂ ਤੈਅ

0
302

ਨਵੀਂ ਦਿੱਲੀ : ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ ਪੀ ਪੀ ਏ) ਨੇ ਸ਼ੂਗਰ, ਸਿਰ ਦਰਦ ਅਤੇ ਹਾਈਪਰਟੈਨਸ਼ਨ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ 84 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ | ਵੋਗਲੀਬੋਜ਼ ਅਤੇ ਮੈਟਫੋਰਮਿਨ ਹਾਈਡ੍ਰੋਕਲੋਰਾਈਡ ਦੀ ਇੱਕ ਗੋਲੀ ਦੀ ਕੀਮਤ ਜੀ ਐੱਸ ਟੀ ਨੂੰ ਛੱਡ ਕੇ 10.47 ਰੁਪਏ ਦੀ ਹੋਵੇਗੀ | ਇਸੇ ਤਰ੍ਹਾਂ ਪੈਰਾਸਿਟਾਮੋਲ ਅਤੇ ਕੈਫੀਨ ਦੀ ਕੀਮਤ 2.88 ਰੁਪਏ ਪ੍ਰਤੀ ਗੋਲੀ ਤੈਅ ਕੀਤੀ ਗਈ ਹੈ | ਇਸ ਤੋਂ ਇਲਾਵਾ ਇੱਕ ਰੋਸੁਵਾਸਟੇਟਿਨ ਐਸਪਰੀਨ ਅਤੇ ਕਲੋਪੀਡੋਗਰੇਲ ਕੈਪਸੂਲ ਦੀ ਕੀਮਤ 13.91 ਰੁਪਏ ਰੱਖੀ ਗਈ ਹੈ | ਵੱਖਰੇ ਨੋਟੀਫਿਕੇਸ਼ਨ ‘ਚ ਐੱਨ ਪੀ ਪੀ ਏ ਨੇ ਕਿਹਾ ਕਿ ਉਸ ਨੇ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਇਨਹੇਲੇਸ਼ਨ (ਮੈਡੀਸਨਲ ਗੈਸ) ਦੀ ਸੋਧੀ ਹੋਈ ਸੀਲਿੰਗ ਕੀਮਤ ਨੂੰ ਇਸ ਸਾਲ 30 ਸਤੰਬਰ ਤੱਕ ਵਧਾ ਦਿੱਤਾ ਹੈ |

LEAVE A REPLY

Please enter your comment!
Please enter your name here