ਜ਼ਹਿਰੀਲੀ ਚਾਹ ਨਾਲ ਦੋ ਬੱਚਿਆਂ ਦੀ ਮੌਤ

0
346

ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)
ਮੰਡ ਦੇ ਪਿੰਡ ਤਕੀਆ ਵਿੱਚ ਕਥਿਤ ਤੌਰ ‘ਤੇ ਛਿਪਕਲੀ ਵਾਲੀ ਚਾਹ ਪੀਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਤਿੰਨ ਜੀਆਂ ਦਾ ਇਲਾਜ ਚੱਲ ਰਿਹਾ ਹੈ | ਇਨ੍ਹਾ ਨੂੰ ਪਹਿਲਾਂ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਨ੍ਹਾ ਨੂੰ ਮੋਗਾ ਵਿਖੇ ਰੈਫਰ ਕਰ ਦਿੱਤਾ ਗਿਆ |
ਇਲਾਜ ਦੌਰਾਨ ਗੁਰਪ੍ਰੀਤ ਸਿੰਘ ਦੇ 6 ਸਾਲਾ ਬੇਟੇ ਸ਼ਿਵਰਾਜ ਸਿੰਘ ਤੇ ਬੇਟੀ ਦਮਨਪ੍ਰੀਤ ਕੌਰ ਦੀ ਮੌਤ ਹੋ ਗਈ | ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਬਲਜੀਤ ਕੌਰ ਤੇ ਛੋਟੀ ਬੇਟੀ ਨਵਰੀਤ ਕੌਰ ਜ਼ੇਰੇ ਇਲਾਜ ਹਨ | ਪਰਵਾਰ ਤੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਮਿਹਨਤ-ਮਜ਼ਦੂਰੀ ਕਰਕੇ ਆਪਣਾ ਪਰਵਾਰ ਪਾਲ ਰਿਹਾ ਸੀ | ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਉਸ ਦੀ ਬਾਂਹ ਫੜ ਕੇ ਪਰਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ |

LEAVE A REPLY

Please enter your comment!
Please enter your name here