ਇਸਲਾਮਾਬਾਦ : ਪਾਕਿਸਤਾਨ ‘ਚ ਇਮਰਾਨ ਖਾਨ ਦੀ ਪਾਰਟੀ (ਪੀ ਟੀ ਆਈ) ਦੇ ਨੇਤਾ ਅਤੇ ਉਨ੍ਹਾ ਦੇ ਵਕੀਲ ਸ਼ੇਖ ਮਰਵਤ ਅਤੇ ਨਵਾਜ ਸ਼ਰੀਫ਼ ਦੀ ਪਾਰਟੀ ਪੀ ਐੱਮ ਐੱਲ-ਐੱਨ ਦੇ ਸਾਂਸਦ ਅਫਨਾਨ ਉਲਾ ਵਿਚਾਲੇ ਨਿਊਜ਼ ਚੈਨਲ ‘ਤੇ ਲਾਇਵ ਸ਼ੋਅ ਦੌਰਾਨ ਹੱਥੋਪਾਈ ਹੋ ਗਈ | ਦੋਵੇਂ ਹੀ ਇੱਥੇ ਇੱਕ ਬਹਿਸ ‘ਚ ਸ਼ਿਰਕਤ ਕਰ ਰਹੇ ਸਨ | ਲਾਇਵ ਸ਼ੋਅ ‘ਚ ਕੁਰੱਪਸ਼ਨ ਦੇ ਮੁੱਦੇ ‘ਤੇ ਦੋਵਾਂ ‘ਚ ਬਹਿਸ ਹੋ ਗਈ | ਸ਼ੇਖ ਮਰਵਤ ਅਚਾਨਕ ਸੀਟ ਤੋਂ ਉੱਠੇ ਅਤੇ ਅਫਨਾਨ ਨੂੰ ਮਾਰਨ ਲੱਗੇ | ਇਸ ਦੌਰਾਨ ਸ਼ੋਅ ਦੇ ਹੋਸਟ ਜਾਵੇਦ ਚੌਧਰੀ ਸਿਰਫ਼ ਨੇ ਦੋਵਾਂ ਨੂੰ ਲੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ | ਹਾਲਾਤ ਏਨੇ ਵਿਗੜ ਗਏ ਕਿ ਸਟੂਡੀਓ ‘ਚ ਲੱਗਾ ਸਟਿਲ ਕੈਮਰਾ ਇਸ ਨੂੰ ਰਿਕਾਰਡ ਵੀ ਨਹੀਂ ਕਰ ਸਕਿਆ, ਕਿਉਂਕਿ ਦੋਵੇਂ ਨੇਤਾ ਲੜਦੇ-ਲੜਦੇ ਸਟੂਡੀਓ ਦੇ ਕੋਨੇ ਤੱਕ ਪਹੁੰਚ ਗਏ ਸਨ ਅਤੇ ਉਥੇ ਤੱਕ ਕੈਮਰੇ ਦੀ ਪਹੁੰਚ ਨਹੀਂ ਸੀ | ਇਸ ਤੋਂ ਪਹਿਲਾਂ ਜੂਨ 2021 ‘ਚ ਤਤਕਾਲੀਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਸਪੈਸ਼ਲ ਅਸਿਸਟੈਂਟ ਫਿਰਦੌਸ ਆਸ਼ਿਕ ਅਵਾਨ ਨੇ ਸਾਂਸਦ ਕਾਦਿਰ ਖਾਨ ਮੰਡੂਖੇਲ ਦਾ ਕਾਲਰ ਫੜ ਥੱਪੜ ਜੜ ਦਿੱਤਾ ਸੀ | ਜੂਨ 2019 ‘ਚ ਪੀ ਟੀ ਆਈ ਨੇਤਾ ਮਸਰੂਰ ਅਲੀ ਸਿਆਲ ਨੇ ਕਰਾਚੀ ਪ੍ਰੈੱਸ ਕਲੱਬ ਦੇ ਪ੍ਰਧਾਨ ਇਮਤਿਆਜ ਖਾਨ ਫਰਨ ਨੂੰ ਲਾਇਵ ਸ਼ੋਅ ਦੌਰਾਨ ਕੁੱਟਮਾਰ ਕੀਤੀ ਸੀ |