ਮਾਨਸਾ (ਆਤਮਾ ਸਿੰਘ ਪਮਾਰ)-ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀ 116ਵੀਂ ਵਰੇ੍ਹਗੰਢ ਨੂੰ ਸਮਰਪਿਤ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਜੱਥੇਬੰਦਕ ਕਾਨਫਰੰਸ ਚਾਰ ਮੈਂਬਰੀ ਪ੍ਰਧਾਨਗੀ ਕ੍ਰਮਵਾਰ ਕਾਮਰੇਡ ਕਰਨੈਲ ਸਿੰਘ ਭੀਖੀ, ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਕਾਮਰੇਡ ਸੀਤਾਰਾਮ ਗੋਬਿੰਦਪੁਰਾ ਤੇ ਕਾਮਰੇਡ ਰਤਨ ਭੋਲਾ ਦੀ ਪ੍ਰਧਾਨਗੀ ਹੇਠ ਸਫਲਤਾ-ਪੂਰਵਕ ਸੰਪੰਨ ਹੋਈ | ਸ਼ੁਰੂਆਤ ਵਿੱਚ ਸ਼ੋਕ ਮਤਾ ਰੱਖ ਕੇ ਵਿੱਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
ਕਾਨਫਰੰਸ ਦਾ ਉਦਘਾਟਨ ਕਰਦਿਆਂ ਏਟਕ ਦੇ ਸੂਬਾ ਪ੍ਰਧਾਨ ਤੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਅਸੀਂ ਸ਼ਹੀਦੇ-ਆਜ਼ਮ ਭਗਤ ਸਿੰਘ ਦੀ 116ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਦੇਸ਼ ਆਜ਼ਾਦੀ ਤਾੋ ਬਾਅਦ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਘੱਟ-ਗਿਣਤੀਆਂ, ਆਦਿਵਾਸੀਆਂ, ਦਲਿਤਾਂ ਤੇ ਔਰਤਾਂ ‘ਤੇ ਪਿਛਾਖੜੀ ਸੋਚ ਤਹਿਤ ਸਿਲੇਸਿਲੇਵਾਰ ਹਮਲੇ ਕੀਤੇ ਜਾ ਰਹੇ ਹਨ | ਕਾਮਰੇਡ ਬਰਾੜ ਨੇ ਕਿਹਾ ਕਿ ਦੇਸ਼ ਵਿੱਚੋਂ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣਾ ਤੇ ਸਮਾਜ ਵਿੱਚਾੋ ਨਿਖੇੜਨਾ ਹੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ |
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਏਟਕ ਭਾਰਤ ਦੀ ਸਭ ਤੋਂ ਪੁਰਾਣੀ ਤੇ ਗੌਰਵਮਈ ਇਤਿਹਾਸ ਦੀ ਮਾਲਕ ਜੱਥੇਬੰਦੀ ਹੈ, ਸੁਭਾਸ਼ ਚੰਦਰ ਬੋਸ, ਵੀ ਵੀ ਗਿਰੀ ਵਰਗੀਆਂ ਮਹਾਨ ਹਸਤੀਆਂ ਏਟਕ ਦੀਆਂ ਪ੍ਰਧਾਨ ਰਹਿ ਚੁੱਕੀਆਂ ਹਨ | ਭਰਾਤਰੀ ਸੰਦੇਸ਼ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕਿ੍ਸ਼ਨ ਚੌਹਾਨ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਲਕੀਤ ਮੰਦਰਾਂ ਤੇ ਮੁਲਾਜ਼ਮ ਆਗੂ ਜਸਮੇਲ ਅਤਲਾ ਨੇ ਸਾਰੇ ਸਾਥੀਆਂ ਨੂੰ ਕਾਨਫਰੰਸ ਦੀ ਕਾਮਯਾਬੀ ਲਈ ਇਨਕਲਾਬੀ ਵਧਾਈਆਂ ਦਿੱਤੀਆਂ | ਇਸ ਮੌਕੇ ਜ਼ਿਲ੍ਹਾ ਮਾਨਸਾ ਲਈ 31 ਮੈਂਬਰੀ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਵੀ ਕੀਤੀ ਗਈ, ਜਿਸ ਵਿੱਚ ਐਡਵੋਕੇਟ ਕੁਲਵਿੰਦਰ ਉੱਡਤ ਨੂੰ ਪ੍ਰਧਾਨ, ਨਰੇਸ਼ ਬੁਰਜ ਹਰੀ ਜਨਰਲ ਸਕੱਤਰ, ਕਾਮਰੇਡ ਕਰਨੈਲ ਭੀਖੀ ਖਜ਼ਾਨਚੀ, ਸਾਧੂ ਸਿੰਘ ਰਾਮਾਨੰਦੀ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਸੀਤਾਰਾਮ ਗੋਬਿੰਦਪੁਰਾ, ਨਿਰਮਲ ਬੱਪੀਆਣਾ, ਜਰਨੈਲ ਸਿੰਘ ਸਰਦੂਲਗੜ੍ਹ ਮੀਤ ਪ੍ਰਧਾਨ, ਕਾਲਾ ਖਾਂ ਭੰਮੇ, ਮੱਖਣ ਮਾਨਸਾ, ਰਤਨ ਭੋਲਾ ਸਕੱਤਰ, ਅਸ਼ੋਕ ਲਾਕੜਾ ਪ੍ਰੈੱਸ ਸਕੱਤਰ, ਕਾਕਾ ਸਿੰਘ ਸਰਪ੍ਰਸਤ, ਕਿ੍ਸ਼ਨ ਚੌਹਾਨ ਸਲਾਹਕਾਰ, ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ, ਸੁਖਦੇਵ ਪੰਧੇਰ, ਗੁਰਜਿੰਦਰ ਸਿੰਘ ਜੋਗਾ, ਝੰਡਾ ਸਿੰਘ, ਕਾਲਾ ਸਿੰਘ, ਲੀਲਾ ਸਿੰਘ ਐੱਫ ਸੀ ਆਈ, ਪੂਰਨ ਸਿੰਘ ਸਰਦੂਲਗੜ੍ਹ, ਰਾਜ ਕੌਰ ਝੰਡੂਕੇ, ਚਰਨਜੀਤ ਕੌਰ ਮਾਨਸਾ, ਗੁਰਤੇਜ ਭੂਪਾਲ, ਬੰਬੂ ਸਿੰਘ, ਜੱਗਾ ਸਿੰਘ ਰਾਏਪੁਰ, ਬੂਟਾ ਸਿੰਘ ਖੀਵਾ, ਬੂਟਾ ਸਿੰਘ ਬਾਜੇਵਾਲਾ, ਚਿਮਨ ਲਾਲ ਕਾਕਾ ਤੇ ਮਨਦੀਪ ਭੋਲਾ ਆਦਿ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ | ਕਾਨਫਰੰਸ ਦੇ ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਸਾਥੀ ਕਰਨੈਲ ਭੀਖੀ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ |