ਸਕਾਟਲੈਂਡ ਦੇ ਗੁਰਦੁਆਰੇ ’ਚ ਭਾਰਤੀ ਹਾਈ ਕਮਿਸ਼ਨਰ ਨੂੰ ਜਾਣ ਤੋਂ ਰੋਕਿਆ

0
175

ਲੰਡਨ : ਬਰਤਾਨੀਆ ’ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸ਼ਨੀਵਾਰ ਸਕਾਟਲੈਂਡ ਦੇ ਗਲਾਸਗੋ ਵਿਚਲੇ ਗੁਰਦੁਆਰੇ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਹ ਉਹੀ ਗੁਰਦੁਆਰਾ ਹੈ, ਜਿੱਥੇ ਦੋਰਾਇਸਵਾਮੀ ਵੱਖਵਾਦੀ ਗਤੀਵਿਧੀਆਂ ਨੂੰ ਲੈ ਕੇ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕਰਨ ਗਏ ਸਨ। ਖ਼ਬਰਾਂ ਮੁਤਾਬਕ ਭਾਰਤ ਨੇ ਬਿ੍ਰਟੇਨ ਦੇ ਵਿਦੇਸ਼ ਮੰਤਰੀ ਸਾਹਮਣੇ ਪੂਰੇ ਮਾਮਲੇ ’ਤੇ ਇਤਰਾਜ਼ ਪ੍ਰਗਟਾਇਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ। ਇਸ ’ਚ ਕੁਝ ਲੋਕ ਗੁਰਦੁਆਰੇ ਦੇ ਬਾਹਰ ਭਾਰਤੀ ਹਾਈ ਕਮਿਸ਼ਨਰ ਦੋਰਾਇਸਵਾਮੀ ਨੂੰ ਘੇਰੇ ਹੋਏ ਦਿਖਾਏ ਦੇ ਰਹੇ ਹਨ ਅਤੇ ਉਨ੍ਹਾ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਦੋਰਾਇਸਵਾਮੀ ਇੱਕ ਕਾਰ ’ਚ ਬੈਠ ਕੇ ਉੱਥੋਂ ਚਲੇ ਗਏ।
‘ਸਿੱਖ ਯੂਥ ਯੂ ਕੇ’ ਦਾ ਦਾਅਵਾ ਹੈ ਕਿ ਭਾਰਤੀ ਅਧਿਕਾਰੀਆਂ ਦੇ ਗੁਰਦੁਆਰੇ ਵਿੱਚ ਉਨ੍ਹਾਂ ਦੇ ਅਧਿਕਾਰਤ ਤੌਰ ’ਤੇ ਆਉਣ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਗਰਦੁਆਰੇ ’ਚ ਆਉਣ ਵਾਲੇ ਭਾਰਤ ਸਰਕਾਰ ਦੇ ਕਿਸੇ ਵੀ ਵਿਅਕਤੀ ਦੇ ਨਾਲ ਇਹੀ ਹੋਵੇਗਾ, ਚਾਹੇ ਉਹ ਕਿਸੇ ਵੀ ਬਹਾਨੇ ਇੱਥੇ ਆ ਰਿਹਾ ਹੋਵੇ। ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ।
ਇਸ ਘਟਨਾ ਤੋਂ ਬਾਅਦ ਭਾਜਪਾ ਨੇਤਾ ਮਨਿੰਦਰ ਸਿੰਘ ਸਿਰਸਾ ਨੇ ਕਿਹਾਸਕਾਟਲੈਂਡ ’ਚ ਜੋ ਹੋਇਆ, ਮੈਂ ਉਸ ਦੀ ਨਿੰਦਾ ਕਰਦਾ ਹਾਂ। ਗੁਰਦੁਆਰਾ ’ਚ ਕਿਸੇ ਨੂੰ ਵੀ ਆਉਣ-ਜਾਣ ਦਾ ਪੂਰਾ ਅਧਿਕਾਰ ਹੈ। ਸਾਡੇ ਘਰ ’ਚ ਹਿੰਸਾ ਫੈਲਾਉਣ ਲਈ ਨਹੀਂ ਕਿਹਾ ਜਾਂਦਾ, ਬਲਕਿ ਅਸੀਂ ਮਾਨਵਤਾ ਦੀ ਰੱਖਿਆ ਕਰਦੇ ਹਾਂ।

LEAVE A REPLY

Please enter your comment!
Please enter your name here