854 ਕਰੋੜ ਰੁਪਏ ਦੀ ਠੱਗੀ ਦਾ ਪਰਦਾ ਫਾਸ਼

0
171

ਬੈਂਗਲੁਰੂ : ਇੱਥੋਂ ਦੀ ਪੁਲਸ ਨੇ 854 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਦੇ ਘਪਲੇ ਦਾ ਪਰਦਾ ਫਾਸ਼ ਕੀਤਾ ਹੈ ਅਤੇ ਨਿਵੇਸ਼ ਸਕੀਮ ਦੀ ਆੜ ’ਚ ਹਜ਼ਾਰਾਂ ਲੋਕਾਂ ਨੂੰ ਠੱਗਣ ਵਾਲੇ 6 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਧੋਖਾਧੜੀ ਦੀ ਕੁੱਲ ਰਕਮ ’ਚੋਂ 5 ਕਰੋੜ ਰੁਪਏ ਜ਼ਬਤ ਕਰ ਲਏ ਗਏ ਹਨ। ਇਹ ਗਰੋਹ ਲੋਕਾਂ ਨੂੰ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਆਪਣੇ ਜਾਲ ’ਚ ਫਸਾਉਂਦਾ ਸੀ। ਪਹਿਲਾਂ ਉਨ੍ਹਾਂ ਨੂੰ 1,000 ਤੋਂ 10,000 ਰੁਪਏ ਦਾ ਨਿਵੇਸ਼ ਕਰਨ ਲਈ ਕਿਹਾ ਗਿਆ ਤੇ ਭਰੋਸਾ ਦਿੱਤਾ ਕਿ ਇਸ ਨਾਲ ਉਨ੍ਹਾਂ ਨੂੰ ਹਰ ਰੋਜ਼ 1,000 ਤੋਂ 5,000 ਰੁਪਏ ਦਾ ਮੁਨਾਫਾ ਮਿਲੇਗਾ। ਹਜ਼ਾਰਾਂ ਪੀੜਤਾਂ ਨੇ 1 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਦਾ ਨਿਵੇਸ਼ ਕੀਤਾ। ਪੀੜਤਾਂ ਵੱਲੋਂ ਨਿਵੇਸ਼ ਕੀਤੇ ਫੰਡ ਆਨਲਾਈਨ ਭੁਗਤਾਨਾਂ ਰਾਹੀਂ ਵੱਖ-ਵੱਖ ਬੈਂਕ ਖਾਤਿਆਂ ’ਚ ਭੇਜੇ ਗਏ ਸਨ ਅਤੇ ਜਦੋਂ ਪੀੜਤਾਂ ਨੇ ਨਿਵੇਸ਼ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫੰਡ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਦੇ ਵੀ ਪੈਸੇ ਵਾਪਸ ਨਹੀਂ ਮਿਲੇ।
ਪੈਸੇ ਪ੍ਰਾਪਤ ਕਰਨ ਤੋਂ ਬਾਅਦ ਮੁਲਜ਼ਮ ਇਸ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਖਾਤਿਆਂ ’ਚ ਭੇਜਦੇ ਸਨ। ਕਿ੍ਰਪਟੋ ਕਰੰਸੀ (ਬਿਨੈਂਸ), ਪੇਮੈਂਟ ਗੇਟਵੇ, ਗੇਮਿੰਗ ਐਪ ਰਾਹੀਂ ਵੱਖ-ਵੱਖ ਆਨਲਾਈਨ ਭੁਗਤਾਨ ਰਾਹੀਂ ਕੁੱਲ 854 ਕਰੋੜ ਰੁਪਏ ਦੀ ਰਕਮ ਭੇਜੀ ਗਈ ਸੀ।

LEAVE A REPLY

Please enter your comment!
Please enter your name here