ਪੰਚਕੂਲਾ (�ਿਸ਼ਨ ਗਰਗ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ’ਚ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਵੀਰਵਾਰ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਇਸ ਤਰ੍ਹਾਂ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ।
ਇਸ ਉਪਰੰਤ ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿੱਜ, ਸਰਾਣਾ ਤੋਂ ਵਿਧਾਇਕ ਕਿ੍ਰਸ਼ਨ ਲਾਲ ਕੁਮਾਰ, ਬਾਦਸ਼ਾਹਪੁਰ ਤੋਂ ਵਿਧਾਇਕ ਰਾਓ ਨਰਵੀਰ, ਪਾਣੀਪਤ ਦਿਹਾਤੀ ਤੋਂ ਵਿਧਾਇਕ ਮਹੀਪਾਲ ਢਾਂਡਾ, ਫਰੀਦਾਬਾਦ ਤੋਂ ਵਿਧਾਇਕ ਵਿਪੁਲ ਗੋਇਲ, ਗੋਹਾਣਾ ਤੋਂ ਵਿਧਾਇਕ ਅਰਵਿੰਦ ਸ਼ਰਮਾ, ਰਾਦੌਰ ਤੋਂ ਵਿਧਾਇਕ ਸ਼ਾਮ ਸਿੰਘ ਰਾਣਾ, ਬਰਵਾਲਾ ਤੋਂ ਵਿਧਾਇਕ ਰਣਵੀਰ ਗੰਗਵਾ, ਨਰਵਾਨਾ ਤੋਂ ਵਿਧਾਇਕ ਕਿ੍ਰਸ਼ਨ ਕੁਮਾਰ ਬੇਦੀ, ਤੋਸ਼ਾਮ ਤੋਂ ਵਿਧਾਇਕ ਸ਼ਰੂਤੀ ਚੌਧਰੀ, ਅਟੇਲੀ ਤੋਂ ਵਿਧਾਇਕ ਆਰਤੀ ਸਿੰਘ ਰਾਓ, ਪਲਵਲ ਤੋਂ ਵਿਧਾਇਕ ਗੌਰਵ ਗੌਤਮ ਅਤੇ ਤਿਗਾਓਂ ਤੋਂ ਵਿਧਾਇਕ ਰਾਜੇਸ਼ ਨਾਗਰ ਨੇ ਸਹੁੰ ਚੁੱਕੀ। ਇਸ ਮੌਕੇ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਕਈ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ।