ਨਵੀਂ ਦਿੱਲੀ : ਆਈ ਐੱਸ ਐੱਸ ਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਫਾਈਨਲ ’ਚ ਪੁਰਸ਼ਾਂ ਦੇ ਸਕੀਟ ਮੁਕਾਬਲੇ ’ਚ ਅਨੰਤਜੀਤ ਸਿੰਘ ਨਰੁਕਾ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਰਾਜਸਥਾਨ ਦੇ 26 ਸਾਲਾਂ ਦੇ ਨਰੁਕਾ ਨੇ ਛੇ ਖਿਡਾਰੀਆਂ ਦੇ ਫਾਈਨਲ ’ਚ 43 ਦਾ ਸਕੋਰ ਕੀਤਾ। ਇਟਲੀ ਦੇ ਤਾਮਾਰੋ ਕਾਸਾਂਦਰੋ ਨੇ 57 ਸਕੋਰ ਨਾਲ ਸੋਨੇ ਅਤੇ ਗੈਬਿ੍ਰਏਲੋ ਰੋਸੇਤੀ ਨੇ 56 ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ।