ਰਣਬੀਰ ਕਪੂਰ ਤਲਬ

0
231

ਨਵੀਂ ਦਿੱਲੀ : ਈ ਡੀ ਨੇ ਛੱਤੀਸਗੜ੍ਹ ਮਹਾਦੇਵ ਆਨਲਾਈਨ ਗੇਮਿੰਗ ਐਪ ਮਨੀ ਲਾਂਡਰਿੰਗ ਮਾਮਲੇ ’ਚ ਅਭਿਨੇਤਾ ਰਣਬੀਰ ਕਪੂਰ ਨੂੰ 6 ਅਕਤੂਬਰ ਨੂੰ ਪੁੱਛ-ਪੜਤਾਲ ਲਈ ਉਸ ਦੇ ਰਾਇਪੁਰ ਦਫਤਰ ’ਚ ਪੇਸ਼ ਹੋਣ ਲਈ ਕਿਹਾ ਹੈ। ਦੋਸ਼ ਹੈ ਕਿ ਗੇਮਿੰਗ ਕੰਪਨੀ ਦੇ ਇਕ ਪ੍ਰਮੋਟਰ ਦੇ ਵਿਆਹ ਵਿਚ ਪਰਫਾਰਮ ਕਰਨ ਲਈ ਰਣਬੀਰ ਨੇ ਪੈਸੇ ਲਏ। ਸੂਤਰਾਂ ਮੁਤਾਬਕ ਈ ਡੀ 14-15 ਹੋਰ ਕਲਾਕਾਰਾਂ ਨੂੰ ਵੀ ਪੁੱਛਗਿੱਛ ਲਈ ਸੱਦ ਸਕਦੀ ਹੈ। ਦੋਸ਼ ਹੈ ਕਿ ਕਲਾਕਾਰਾਂ ਨੇ ਹਵਾਲਾ ਰਾਹੀਂ ਪੈਸੇ ਲਏ।

LEAVE A REPLY

Please enter your comment!
Please enter your name here