ਮੁਹਾਲੀ : ਇੱਥੋਂ ਦੀ ਕੌਮੀ ਜਾਂਚ ਏਜੰਸੀ ਦੀ ਅਦਾਲਤ ਨੇ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਪਾਕਿਸਤਾਨ ਸਥਿਤ ਮੁਖੀ ਲਖਬੀਰ ਸਿੰਘ ਉਰਫ ਰੋਡੇ ਦੀ ਮੋਗਾ ਜ਼ਿਲ੍ਹੇ ’ਚ ਜ਼ਮੀਨ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਹ ਜ਼ਮੀਨ ਪਿੰਡ ਕੋਠੇ ਗੁਰੂਪੁਰਾ (ਰੋਡੇ) ’ਚ ਸਥਿਤ ਹੈ।
ਅਦਾਲਤ ਦਾ ਇਹ ਹੁਕਮ ਕੌਮੀ ਜਾਂਚ ਏਜੰਸੀ ਵੱਲੋਂ 1 ਜਨਵਰੀ 2021 ਨੂੰ ਯੂ ਏ ਪੀ ਏ, ਭਾਰਤੀ ਦੰਡਾਵਲੀ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਗਏ ਕੇਸ ’ਚ ਆਇਆ ਹੈ।




