ਵਾੜ ਟੱਪ ਕੇ ਪੁਸ਼ਪਾਂਜਲੀ

0
201

ਲਖਨਊ : ਜੈਪ੍ਰਕਾਸ਼ ਨਾਰਾਇਣ ਨੂੰ ਬੁੱਧਵਾਰ ਉਨ੍ਹਾ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਭੇਟ ਕਰਨ ਲਈ ਜੈਪ੍ਰਕਾਸ਼ ਨਾਰਾਇਣ ਇੰਟਰਨੈਸ਼ਨਲ ਸੈਂਟਰ ਵਿਚ ਨਾ ਵੜਨ ਦੇਣ ’ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਕਈ ਪਾਰਟੀ ਵਰਕਰਾਂ ਨੇ ਵਾੜ ਟੱਪ ਕੇ ਜੈਪ੍ਰਕਾਸ਼ ਦੇ ਬੁੱਤ ’ਤੇ ਫੁੱਲਮਾਲਾ ਚੜ੍ਹਾਈ। ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਅੰਦਰ ਉਸਾਰੀ ਦਾ ਕੰਮ ਚੱਲਣ ਦੀ ਗੱਲ ਕਹਿ ਕੇ ਰੋਕਿਆ ਸੀ।
ਅਖਿਲੇਸ਼ ਨੇ ਟਵੀਟ ਕੀਤਾ-ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਜੀ ਦੀ ਜੈਅੰਤੀ ’ਤੇ ਸਪਾ ਨੂੰ ਫੁੱਲਮਾਲਾ ਚੜ੍ਹਾਉਣ ਤੋਂ ਰੋਕਣ ਲਈ ਟੀਨ ਦੀਆਂ ਚਾਦਰਾਂ ਲਾ ਕੇ ਸੈਂਟਰ ਦਾ ਰਾਹ ਰੋਕਿਆ ਜਾ ਰਿਹਾ ਹੈ। ਸੱਚ ਇਹ ਹੈ ਕਿ ਭਾਜਪਾ ਲੋਕਨਾਇਕ ਜੈਪ੍ਰਕਾਸ਼ ਜੀ ਦੇ ਭਿ੍ਰਸ਼ਟਾਚਾਰ, ਬੇਕਾਰੀ-ਬੇਰੁਜ਼ਗਾਰੀ ਤੇ ਮਹਿੰਗਾਈ ਖਿਲਾਫ ਛੇੜੇ ਗਏ ਅੰਦੋਲਨ ਦੀ ਯਾਦ ਨੂੰ ਦੁਹਰਾਉਣ ਤੋਂ ਡਰ ਰਹੀ ਹੈ ਕਿਉਕਿ ਭਾਜਪਾ ਰਾਜ ਵਿਚ ਤਾਂ ਭਿ੍ਰਸ਼ਟਾਚਾਰ, ਬੇਕਾਰੀ-ਬੇਰੁਜ਼ਗਾਰੀ ਤੇ ਮਹਿੰਗਾਈ ਉਦੋਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਹੁਣ ਕੀ ਫੁਲਮਾਲਾ ਚੜ੍ਹਾਈ ਲਈ ਵੀ ਜੈਪ੍ਰਕਾਸ਼ ਜੀ ਦੀ ਤਰ੍ਹਾਂ ‘ਸੰਪੂਰਨ ਕ੍ਰਾਂਤੀ’ ਦਾ ਸੱਦਾ ਦੇਣਾ ਪਵੇਗਾ। ਜੇ ਭਾਜਪਾ ਨੂੰ ਇਹੀ ਮਨਜ਼ਰੂ ਹੈ ਤਾਂ ਇਹੀ ਸਹੀ।

LEAVE A REPLY

Please enter your comment!
Please enter your name here