ਇਜ਼ਰਾਈਲ ਦਾ ਗਾਜ਼ਾ ਦੇ ਲੋਕਾਂ ਨੂੰ ਅਲਟੀਮੇਟਮ

0
193

ਯੂਰੋਸ਼ਲਮ : ਇਜ਼ਰਾਈਲ ਦੀ ਫੌਜ ਨੇ ਸ਼ੁੱਕਰਵਾਰ ਉੱਤਰੀ ਗਾਜ਼ਾ ਦੇ 11 ਲੱਖ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਇਲਾਕੇ ‘ਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਹੈ | ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਇਸ ਹੁਕਮ ਨਾਲ ‘ਭਿਆਨਕ ਨਤੀਜਿਆਂ’ ਦਾ ਖਤਰਾ ਹੈ | ਇਹ ਹੁਕਮ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਇਜ਼ਰਾਈਲ ਨੇ ਹਮਾਸ ਖਿਲਾਫ ਆਪਣੀ ਜਵਾਬੀ ਕਾਰਵਾਈ ਤੇਜ਼ ਕਰ ਦਿੱਤੀ ਹੈ | ਇਸ ਹੁਕਮ ਦਾ ਮਤਲਬ ਇਹ ਹੋ ਸਕਦਾ ਹੈ ਕਿ ਜ਼ਮੀਨੀ ਹਮਲੇ ਤੇਜ਼ ਹੋ ਸਕਦੇ ਹਨ, ਹਾਲਾਂਕਿ ਇਜ਼ਰਾਈਲੀ ਫੌਜ ਨੇ ਇਸ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ |
ਉਧਰ, ਹਮਾਸ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ‘ਚ ਇਜ਼ਰਾਈਲ ਦੀ ਭਾਰੀ ਬੰਬਾਰੀ ‘ਚ ਵਿਦੇਸ਼ੀਆਂ ਸਣੇ 13 ਬੰਦੀਆਂ ਦੀ ਮੌਤ ਹੋ ਗਈ | ਇਸ ਨੇ ਵਿਦੇਸ਼ੀਆਂ ਦੀ ਕੌਮੀਅਤ ਨਹੀਂ ਦਿੱਤੀ | ਇਜ਼ਰਾਈਲ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ਦੁਨੀਆ ਅੱਜ ਜੋ ਸੰਘਰਸ਼ ਤੇ ਟਕਰਾਅ ਦਾ ਸਾਹਮਣਾ ਕਰ ਰਹੀ ਹੈ, ਉਸ ਤੋਂ ਕਿਸੇ ਨੂੰ ਵੀ ਫਾਇਦਾ ਨਹੀਂ ਹੋਵੇਗਾ, ਸਗੋਂ ਦੁਨੀਆ ਨੂੰ ਮਨੁੱਖ-ਕੇਂਦਰਤ ਪਹੁੰਚ ਨਾਲ ਅੱਗੇ ਵਧਣ ਦੀ ਲੋੜ ਹੈ |
ਮੋਦੀ ਨੇ ਨਵੀਂ ਦਿੱਲੀ ‘ਚ ਸੰਸਦ ਦੇ ਸਪੀਕਰਾਂ ਅਤੇ ਜੀ-20 ਦੇਸ਼ਾਂ ਦੇ ਸੰਸਦੀ ਵਫਦਾਂ ਦੇ ਸੰਮੇਲਨ ‘ਚ ਇਹ ਵੀ ਕਿਹਾ ਕਿ ਸਾਨੂੰ ਵਿਸ਼ਵ ਪੱਧਰ ‘ਤੇ ਇੱਕ-ਦੂਜੇ ‘ਤੇ ਭਰੋਸਾ ਕਰਨ ਦੇ ਰਾਹ ‘ਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰਨਾ ਹੋਵੇਗਾ | ਇਹ ਸਮਾਂ ਸ਼ਾਂਤੀ ਅਤੇ ਭਾਈਚਾਰੇ ਦਾ ਅਤੇ ਇਕੱਠੇ ਹੋ ਕੇ ਅੱਗੇ ਵਧਣ ਦਾ ਹੈ |

LEAVE A REPLY

Please enter your comment!
Please enter your name here