ਲਾਸ ਏਾਜਲਸ ਉਲੰਪਿਕ ‘ਚ ਟੀ-20 ਕ੍ਰਿਕਟ ਸ਼ਾਮਲ

0
165

ਮੁੰਬਈ : 128 ਸਾਲਾਂ ਬਾਅਦ ਕ੍ਰਿਕਟ ਇਕ ਵਾਰ ਫਿਰ ਉਲੰਪਿਕ ‘ਚ ਖੇਡੀ ਜਾਵੇਗੀ | ਕੌਮਾਂਤਰੀ ਉਲੰਪਿਕ ਕਮੇਟੀ (ਆਈ ਓ ਸੀ) ਨੇ ਲਾਸ ਏਾਜਲਸ ਉਲੰਪਿਕ-2028 ਲਈ ਟੀ-20 ਕਿ੍ਕਟ ਸਮੇਤ ਪੰਜ ਖੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਫਲੈਗ ਫੁੱਟਬਾਲ, ਬੇਸਬਾਲ/ਸਾਫਟਬਾਲ, ਲੈਕਰੋਸ ਤੇ ਸਕੁਐਸ਼ ਨੂੰ ਵੀ 2028 ਦੀਆਂ ਉਲੰਪਿਕ ਖੇਡਾਂ ‘ਚ ਸ਼ਾਮਲ ਕੀਤਾ ਗਿਆ ਹੈ |
ਲਾਸ ਏਾਜਲਸ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੇ ਇਨ੍ਹਾਂ ਖੇਡਾਂ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਆਈ ਓ ਸੀ ਨੇ ਪ੍ਰਧਾਨ ਥਾਮਸ ਬਾਕ ਦੀ ਪ੍ਰਧਾਨਗੀ ਹੇਠ ਹੋਈ ਐਗਜ਼ੈਕਟਿਵ ਮੀਟਿੰਗ ਦੌਰਾਨ ਸਵੀਕਾਰ ਕਰ ਲਿਆ | 1900 ‘ਚ ਪੈਰਿਸ ਉਲੰਪਿਕ ‘ਚ ਪਹਿਲੀ ਵਾਰ ਕਿ੍ਕਟ ਨੂੰ ਸ਼ਾਮਲ ਕੀਤਾ ਗਿਆ ਸੀ | ਉਸ ਸਮੇਂ ਉਲੰਪਿਕ ‘ਚ ਸਿਰਫ ਦੋ ਕਿ੍ਕਟ ਟੀਮਾਂ (ਗ੍ਰੇਟ ਬਿ੍ਟੇਨ ਤੇ ਫਰਾਂਸ) ਨੇ ਹਿੱਸਾ ਲਿਆ ਸੀ | ਪਿਛਲੇ ਸਾਲ ਇੰਗਲੈਂਡ ਦੇ ਬਰਮਿੰਘਮ ‘ਚ 22ਵੀਆਂ ਰਾਸ਼ਟਰਮੰਡਲ ਖੇਡਾਂ ‘ਚ ਵੀ ਕਿ੍ਕਟ ਨੂੰ ਸ਼ਾਮਲ ਕੀਤਾ ਗਿਆ ਸੀ |
ਇਸ ਤੋਂ ਪਹਿਲਾਂ 1998 ‘ਚ ਪੁਰਸ਼ਾਂ ਦੇ ਇਕ ਰੋਜ਼ਾ ਫਾਰਮੈਟ ਨੂੰ ਰਾਸ਼ਟਰਮੰਡਲ ਖੇਡਾਂ ‘ਚ ਥਾਂ ਮਿਲੀ ਸੀ, ਪਰ ਪਿਛਲੀ ਵਾਰ ਮਹਿਲਾ ਟੀ-20 ਫਾਰਮੈਟ ਨੂੰ ਰਾਸ਼ਟਰਮੰਡਲ ‘ਚ ਸ਼ਾਮਲ ਕੀਤਾ ਗਿਆ ਸੀ |
ਇਸ ਤਹਿਤ ਭਾਰਤ ਸਮੇਤ 8 ਟੀਮਾਂ ਨੂੰ ਜਗ੍ਹਾ ਮਿਲੀ ਸੀ |

LEAVE A REPLY

Please enter your comment!
Please enter your name here