ਫਰੀਦਾਬਾਦ (ਨਵਾਂ ਜ਼ਮਾਨਾ ਸਰਵਿਸ)
ਇੱਥੋਂ ਦੇ ਧੌਜ ਥਾਣੇ ਅਧੀਨ ਪੈਂਦੇ ਪਿੰਡ ਫਤਿਹਪੁਰ ਤਾਗਾ ਵਿੱਚ ਪੰਜ ਹਥਿਆਰਬੰਦ ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਅਬਦੁਲ ਕਰੀਮ ਦੇ ਘਰ ਦੀ ਬਾਹਰਲੀ ਕੰਧ ਟੱਪ ਕੇ ਉਸ ਨੂੰ ਬੰਦੂਕ ਦੀ ਨੋਕ ’ਤੇ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਕਰੀਬ 1 ਕਰੋੜ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ|
ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਉਹ ਘਰ ਵਿੱਚ ਇਕੱਲਾ ਸੀ| ਸ਼ਨਿੱਚਰਵਾਰ ਨੂੰ ਹੋਣ ਵਾਲੀਆਂ ਜ਼ਮੀਨ ਦੀਆਂ ਰਜਿਸਟਰੀਆਂ ਲਈ ਘਰ ਵਿੱਚ ਲਗਪਗ 1 ਕਰੋੜ ਰੁਪਏ ਦੀ ਨਕਦੀ ਰੱਖੀ ਹੋਈ ਸੀ| ਰਾਤ ਦੇ ਕਰੀਬ 2.30 ਵਜੇ, ਜਦੋਂ ਉਹ ਗੂੜ੍ਹੀ ਨੀਂਦ ਵਿੱਚ ਸੀ, ਤਾਂ ਲੁਟੇਰੇ ਆ ਧਮਕੇ| ਕਰੀਮ ਸਾਰੀ ਰਾਤ ਮੰਜੇ ਨਾਲ ਬੱਝਾ ਰਿਹਾ| ਪਰਵਾਰ ਨੇ ਘਰ ਪਰਤ ਕੇ ਖੋਲ੍ਹਿਆ|




