ਫ਼ਾਜ਼ਿਲਕਾ (ਪਰਮਜੀਤ ਢਾਬਾਂ)-ਭਾਰਤੀ ਕਮਿਊਨਿਸਟ ਪਾਰਟੀ ਦੇ ਉੱਘੇ ਆਗੂ, ਫਾਜ਼ਿਲਕਾ ਦੇ ਪਹਿਲੇ ਵਿਧਾਇਕ ਅਤੇ ਸੁਤੰਤਰਤਾ ਸੰਗਰਾਮੀ ਕਾਮਰੇਡ ਵਧਾਵਾ ਰਾਮ ਦੀ ਪਤਨੀ ਬੀਬੀ ਵੀਰਾਂ ਬਾਈ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਨਾਲ ਦੇਹਾਂਤ ਹੋ ਗਿਆ ਸੀ | ਸ਼ੁੱਕਰਵਾਰ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕਰਨ ਮੌਕੇ ਵੱਡੀ ਗਿਣਤੀ ਚ ਕਮਿਊਨਿਸਟ ਪਾਰਟੀਆਂ, ਵੱਖ-ਵੱਖ ਜਨਤਕ ਜਥੇਬੰਦੀਆਂ, ਹੋਰ ਰਾਜਸੀ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਹੋਏ | ਮਾਹਗਾ ਰਾਮ, ਤੇਜਾ ਸਿੰਘ, ਗੁਰਮੇਜ ਸਿੰਘ ਗੇਜੀ, ਬੀਬੀ ਸੁਮਿਤਰਾ ਫਾਜ਼ਿਲਕਾ ਤੇ ਮੱਲ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਆਪਣੇ ਸੰਬੋਧਨ ‘ਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੁਜਾਰਿਆਂ ਨੂੰ ਜ਼ਮੀਨਾਂ ਦਾ ਮਾਲਕ ਬਣਾਉਣ ‘ਚ ਕਾਮਰੇਡ ਵਧਾਵਾ ਰਾਮ ਤੇ ਬੀਬੀ ਵੀਰਾਂ ਬਾਈ ਦਾ ਅਹਿਮ ਯੋਗਦਾਨ ਰਿਹਾ | ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੀ ਆਜ਼ਾਦੀ ਵਿਚ ਕਾਮਰੇਡ ਵਧਾਵਾ ਰਾਮ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਉਥੇ ਹੀ ਬੀਬੀ ਵੀਰਾਂ ਬਾਈ ਵਲੋਂ ਵੀ ਘਾਲੀ ਗਈ ਘਾਲਣਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਜੰਗ-ਏ-ਆਜ਼ਾਦੀ ‘ਚ ਔਰਤਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ | ਇਸ ਦੇ ਨਾਲ ਹੀ ਬੀਬੀ ਜੀ ਦਾ ਯੋਗਦਾਨ ਬਹੁਤ ਵੱਡਾ ਹੈ | ਜਿਸ ਵਿਚ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਉਹ ਅੱਜ ਦੇਸ਼ ਦੀ ਆਜ਼ਾਦੀ ਨੂੰ ਸਹੀ ਅਰਥਾਂ ਵਿਚ ਮਾਣ ਰਹੇ ਹਨ | ਇਸ ਮੌਕੇ ਹਾਜ਼ਰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ, ਦਰਸ਼ਨ ਲਾਧੂਕਾ, ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਗੁਰਮੇਜ ਸਿੰਘ ਗੇਜੀ, ਕਾਮਰੇਡ ਤੇਜਾ ਸਿੰਘ ਫਤਿਹਗੜ੍ਹ, ਸੀ ਪੀ ਆਈ ਐਮ ਦੇ ਜ਼ਿਲ੍ਹਾ ਸਕੱਤਰ ਅਵਿਨਾਸ਼ ਚੰਦਰ ਲਾਲੋਵਾਲੀ, ਕਾਮਰੇਡ ਹਰਭਜਨ ਖੁੰਗਰ, ਹਰੀਸ਼ ਕੰਬੋਜ ਅਤੇ ਨੇ ਬੀਬੀ ਵੀਰਾਂ ਬਾਈ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਹਨਾਂ ਦੀ ਸਮਾਜ ਨੂੰ ਦਿੱਤੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ | ਆਗੂਆਂ ਨੇ ਕਿਹਾ ਕਿ ਕਾਮਰੇਡ ਵਧਾਵਾ ਰਾਮ ਜਿੱਥੇ ਜੇਲ ‘ਚ ਰਹਿ ਕੇ ਹਲਕੇ ਦੇ ਲੋਕਾਂ ਦੇ ਵਿਧਾਇਕ ਚੁਣੇ ਗਏ, ਉੱਥੇ ਕਿਸਾਨੀ ਅੰਦੋਲਨ ਦੀ ਅਗਵਾਈ ਕਰਦਿਆਂ ਮੁਜਾਰਾ ਲਹਿਰ ਨੂੰ ਸਿਖਰਾਂ ‘ਤੇ ਪਹੁੰਚਾ ਕੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਹੱਕ ਦਵਾਉਣ ਲਈ ਬੀਬੀ ਵੀਰਾਂ ਬਾਈ ਦਾ ਕਾਮਰੇਡ ਵਧਾਵਾ ਰਾਮ ਨਾਲ ਅਹਿਮ ਯੋਗਦਾਨ ਹੈ | ਇਸ ਮੌਕੇ ਹੋਰਾਂ ਤੋਂ ਇਲਾਵਾ ਕਿਸਾਨ ਆਗੂ ਸੁਰਿੰਦਰ ਢੰਡੀਆਂ, ਬੂਟਾ ਸਿੰਘ ਚਿਮਨੇਵਾਲਾ, ਫਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਕਾਮਰੇਡ ਮਹਿਤਾਬ ਸਿੰਘ, ਬਖਤਾਵਰ ਸਿੰਘ, ਤਰਕਸ਼ੀਲ ਆਗੂ ਸੁਰਿੰਦਰ ਗੰਜੂਆਣਾ, ਅਧਿਆਪਕ ਆਗੂ ਵੀਨਾ ਜੰਮੂ, ਵਰਿਆਮ ਘੁੱਲਾ, ਮਹਿੰਦਰ ਕੋੜਿਆਂ ਵਾਲਾ, ਅਜੀਤ ਪੰਧੂ, ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ (ਏਟਕ) ਦੀ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਸਕੱਤਰ ਚਰਨਜੀਤ ਛਾਂਗਾਰਾਏ, ਏ ਆਈ ਐਸ ਐਫ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਪੰਜਾਬ ਇਸਤਰੀ ਸਭਾ ਦੇ ਆਗੂ ਹਰਜੀਤ ਕੌਰ ਢੰਡੀਆਂ, ਕਾਮਰੇਡ ਸ਼ਕਤੀ, ਕੰਬੋਜ ਸਭਾ ਦੇ ਕੌਮਾਂਤਰੀ ਆਗੂ ਪਾਲਾ ਬੱਟੀ, ਕੇਵਲ ਕੁਮਾਰ, ਐਡਵੋਕੇਟ ਤਿਲਕ ਰਾਜ ਹਰਿਆਣਾ, ਐਡਵੋਕੇਟ ਦੇਸ ਰਾਜ ਜੰਡਵਾਲਾ, ਹਰਬੰਸ ਵੈਰੜ, ਚਰਨਜੀਤ ਛਾਂਗਾਰਾਏ, ਕਾਮਰੇਡ ਵਜੀਰ ਚੰਦ, ਦੀਵਾਨ ਸਿੰਘ, ਭਗਵਾਨ ਬਹਾਦਰ ਕੇ, ਜੰਮੂ ਰਾਮ, ਸੁਬੇਗ ਝੰਗੜਭੈਣੀ, ਸਤੀਸ ਛੱਪੜੀਵਾਲਾ ਤੋਂ ਇਲਾਵਾ ਹੋਰਨਾਂ ਨੇ ਸ਼ਰਧਾਂਜਲੀ ਅਰਪਤ ਕੀਤੀ |



