ਹਾਈਲੈਂਡ ਪਾਰਕ : ਅਮਰੀਕੀ ਸ਼ਹਿਰ ਸ਼ਿਕਾਗੋ ਦੇ ਹਾਈਲੈਂਡ ਪਾਰਕ ਨੇੜੇ ਸੋਮਵਾਰ ਨੂੰ ਸੁਤੰਤਰਤਾ ਦਿਵਸ ਦੀ ਪਰੇਡ ਦੌਰਾਨ ਛੱਤ ਤੋਂ ਗੋਲੀਬਾਰੀ ‘ਚ ਘੱਟੋ-ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ | ਪੁਲਸ ਨੇ ਗੋਲੀਬਾਰੀ ਵਿਚ ਸ਼ਾਮਲ 22 ਸਾਲਾ ਮਸ਼ਕੂਕ ਨੂੰ ਹਿਰਾਸਤ ਵਿਚ ਲੈ ਲਿਆ ਹੈ | ਹਾਈਲੈਂਡ ਪਾਰਕ ਦੇ ਪੁਲਸ ਮੁਖੀ ਜੋਗਮੈਨ ਨੇ ਮਸ਼ਕੂਕ ਦੀ ਪਛਾਣ ਈ ਕਿ੍ਮੋ ਵਜੋਂ ਕੀਤੀ |
ਉਸ ਕੋਲ ਹਥਿਆਰ ਸਨ ਅਤੇ ਇਹ ਹਰ ਕਿਸੇ ਦੀ ਸੁਰੱਖਿਆ ਲਈ ਵੱਡਾ ਖਤਰਾ ਸੀ | ਹਾਲਾਂਕਿ ਪੁਲਸ ਨੇ ਮਸ਼ਕੂਕ ਦੇ ਹਮਲਾਵਰ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ |




