ਇਜ਼ਰਾਈਲੀ ਬੰਬਾਰੀ ਨਾਲ 900 ਸਾਲ ਪੁਰਾਣਾ ਚਰਚ ਤਬਾਹ

0
174

ਗਾਜ਼ਾ : ਇਜ਼ਰਾਈਲੀ ਹਵਾਈ ਹਮਲੇ ਵਿਚ ਵੀਰਵਾਰ ਰਾਤ ਗਾਜ਼ਾ ‘ਚ 900 ਸਾਲ ਪੁਰਾਣੇ ਗਰੀਕ ਆਰਥੋਡੌਕਸ ਸੇਂਟ ਪੋਰਫੀਰੀਅਸ ਚਰਚ ਤਬਾਹ ਹੋ ਗਿਆ ਅਤੇ 18 ਈਸਾਈ ਫਲਸਤੀਨੀ ਮਾਰੇ ਗਏ, ਜਿਨ੍ਹਾਂ ਉਥੇ ਪਨਾਹ ਲਈ ਹੋਈ ਸੀ |
ਚਰਚ ਦੇ ਇਕ ਪਾਦਰੀ ਫਾਦਰ ਇਲਿਆਸ ਨੇ ਕਿਹਾ ਸੀ ਕਿ ਚਰਚ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾਵੇਗਾ, ਕਿਉਂਕਿ ਇੱਥੇ ਮੁਸਲਮਾਨਾਂ ਤੇ ਈਸਾਈਆਂ ਦੋਹਾਂ ਨੇ ਪਨਾਹ ਲਈ ਹੋਈ ਹੈ | ਪਾਦਰੀ ਨੇ ਕਿਹਾ ਸੀ—ਚਰਚ ‘ਤੇ ਕੋਈ ਵੀ ਹਮਲਾ ਨਾ ਸਿਰਫ ਧਰਮ ‘ਤੇ ਹਮਲਾ ਸਗੋਂ ਮਾਨਵਤਾ ‘ਤੇ ਵੀ ਹਮਲਾ ਹੋਵੇਗਾ | ਚਰਚ ਤੇ ਮੱਠ ਵਿਚ 500 ਤੋਂ ਵੱਧ ਈਸਾਈਆਂ ਤੇ ਫਲਸਤੀਨੀਆਂ ਨੇ ਪਨਾਹ ਲਈ ਹੋਈ ਸੀ | ਚਰਚ ਨਾਲ ਜੁੜੇ ਆਰਡਰ ਆਫ ਸੇਂਟ ਜਾਰਜ ਨੇ ਕਿਹਾ ਕਿ ਬੰਬਾਰੀ ਨਾਲ ਚਰਚ ਦੇ ਦੋ ਹਾਲ ਤਬਾਹ ਹੋ ਗਏ ਹਨ ਤੇ ਬੱਚਿਆਂ ਸਣੇ 150-200 ਲੋਕ ਮਾਰੇ ਗਏ ਹਨ | ਗਿਣਤੀ ਵਧ ਵੀ ਸਕਦੀ ਹੈ |
ਇਜ਼ਰਾਈਲ ਨੇ ਵੀ ਮੰਨਿਆ ਹੈ ਕਿ ਚਰਚ ਦੇ ਇਕ ਹਿੱਸੇ ਨੂੰ ਨੁਕਸਾਨ ਪੱੁਜਾ ਹੈ | ਉਸ ਨੇ ਕਿਹਾ ਕਿ ਉਸ ਨੇ ਚਰਚ ਦੇ ਕੋਲ ਮਿਲੀਟੈਂਟ ਕਮਾਂਡ ਸੈਂਟਰ ‘ਤੇ ਹਮਲਾ ਕੀਤਾ ਸੀ |

LEAVE A REPLY

Please enter your comment!
Please enter your name here