ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਮਾਲਵੀਆ ਨਗਰ ਥਾਣੇ ਦੇ ਇਲਾਕੇ ’ਚ ਪੈਂਦੇ ਪਾਰਕ ਵਿਚ ਐਤਵਾਰ 20 ਸਾਲਾ ਨੌਜਵਾਨ ਫੈਜ਼ ਅਲੀ ਨੂੰ ਉਸ ਦੀ ਕਥਿਤ ਪ੍ਰੇਮਿਕਾ ਦੇ ਭਰਾ ਤੇ ਉਸ ਦੇ ਸਾਥੀ ਨੇ ਚਾਕੂ ਮਾਰ ਕੇ ਮਾਰ ਦਿੱਤਾ। ਕੁੜੀ ਦੇ ਭਰਾ ਕੈਫੀ ਮਲਿਕ ਅਤੇ ਅਫਗਾਨੀ ਹਾਰੂਨ ਨੇ ਫੈਜ਼ ਨੂੰ ਭੈਣ ਨਾਲ ਬੈਠਣ ਦਾ ਕਾਰਨ ਪੁੱਛਿਆ ਤੇ ਕਾਲ ਰਿਕਾਰਡ ਚੈੱਕ ਕਰਨ ਲਈ ਮੋਬਾਈਲ ਫੋਨ ਮੰਗਿਆ। ਇਨਕਾਰ ਕਰਨ ’ਤੇ ਚਾਕੂ ਮਾਰ ਕੇ ਫਰਾਰ ਹੋ ਗਏ। ਹਾਰੂਨ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਮਲਿਕ ਫਰਾਰ ਹੈ।




