ਨਿਊ ਯਾਰਕ ’ਚ ਹਮਲੇ ਦੇ ਸ਼ਿਕਾਰ ਜਸਮੇਰ ਸਿੰਘ ਦੀ ਮੌਤ

0
270

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਕਾਰ ਹਾਦਸੇ ਤੋਂ ਬਾਅਦ ਹੋਈ ਲੜਾਈ ਵਿਚ ਜ਼ਖਮੀ ਹੋਏ 66 ਸਾਲਾ ਜਸਮੇਰ ਸਿੰਘ ਦੀ ਸਿਰ ਵਿਚ ਗੰਭੀਰ ਸੱਟ ਕਾਰਨ ਮੌਤ ਹੋ ਗਈ। ਬੀਤੇ ਵੀਰਵਾਰ 30 ਸਾਲਾ ਗਿਲਬਰਟ ਆਗਸਟਿਨ ਨੇ ਕਵੀਂਸ ’ਚ ਵਾਹਨ ਨਾਲ ਮਾਮੂਲੀ ਟੱਕਰ ਤੋਂ ਬਾਅਦ ਜਸਮੇਰ ਸਿੰਘ ’ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪਿਛਲੇ ਹਫਤੇ ਨਿਊਯਾਰਕ ’ਚ 19 ਸਾਲਾ ਸਿੱਖ ਨੌਜਵਾਨ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ, ਜਦੋਂ ਉਹ ਬੱਸ ਰਾਹੀਂ ਰਿਚਮੰਡ ਹਿੱਲ ’ਚ ਗੁਰਦੁਆਰੇ ਜਾ ਰਿਹਾ ਸੀ।
ਕਿ੍ਰਸਟੋਫਰ ਫਿਲਿਪੋ (26) ਨੇ ਨੌਜਵਾਨ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਮੁੱਕਾ ਮਾਰਿਆ, ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਕਿਹਾ-ਅਸੀਂ ਇਸ ਦੇਸ਼ ’ਚ ਇਹ (ਪੱਗ) ਨਹੀਂ ਬੰਨ੍ਹਦੇ।

LEAVE A REPLY

Please enter your comment!
Please enter your name here