ਪਰਮਾਨੰਦ ਤੋਲਾਨੀ ਫਿਰ ਮੈਦਾਨ ’ਚ

0
176

ਇੰਦੌਰ : 18 ਵਾਰ ਜ਼ਮਾਨਤਾਂ ਜ਼ਬਤ ਕਰਾਉਣ ਵਾਲੇ ਪਰਮਾਨੰਦ ਤੋਲਾਨੀ ਨੇ ਮੱਧ ਪ੍ਰਦੇਸ਼ ਅਸੰਬਲੀ ਚੋਣਾਂ ਲਈ ਇੰਦੌਰ-4 ਹਲਕੇ ਤੋਂ ਫਿਰ ਨਾਮਜ਼ਦਗੀ ਕਾਗਜ਼ ਭਰ ਦਿੱਤੇ ਹਨ।
ਰੀਅਲ ਅਸਟੇਟ ਕਾਰੋਬਾਰੀ ਤੋਲਾਨੀ (63) ਨੂੰ ਇੰਦੌਰ ਦੇ ਲੋਕ ‘ਇੰਦੌਰੀ ਅਰਥ ਹੋਲਡ’ ਕਹਿੰਦੇ ਹਨ। ਉਸ ਨੂੰ ਇਹ ਨਾਂਅ ਯੂ ਪੀ ਦੇ ਬਰੇਲੀ ਦੇ ਮਰਹੂਮ ਕਾਕਾ ਜੋਗਿੰਦਰ ਸਿੰਘ ਉਰਫ ਧਰਤੀ ਪਕੜ ਤੋਂ ਮਿਲਿਆ, ਜੋ ਦੇਸ਼ ਵਿਚ ਕਈ ਚੋਣਾਂ ਲੜੇ, ਪਰ ਕਦੇ ਕਾਮਯਾਬ ਨਹੀਂ ਹੋਏ। ਤੋਲਾਨੀ ਨੇ ਕਿਹਾਇਹ ਮੇਰੀ 19ਵੀਂ ਚੋਣ ਹੋਵੇਗੀ। ਇਸ ਤੋਂ ਪਹਿਲਾਂ ਮੈਂ ਲੋਕ ਸਭਾ, ਵਿਧਾਨ ਸਭਾ ਅਤੇ ਮੇਅਰ ਦੇ ਅਹੁਦੇ ਸਮੇਤ 18 ਚੋਣਾਂ ਲੜ ਚੁੱਕਾ ਹਾਂ।
ਤੋਲਾਨੀ ਨੇ ਆਪਣੀ ਪਤਨੀ ਲਕਸ਼ਮੀ ਤੋਲਾਨੀ ਨੂੰ ਵੀ ਮੇਅਰ ਦੀ ਚੋਣ ਲੜਾਈ ਸੀ, ਕਿਉਂਕਿ ਉਸ ਸਮੇਂ ਮੇਅਰ ਦਾ ਅਹੁਦਾ ਮਹਿਲਾ ਉਮੀਦਵਾਰ ਲਈ ਰਾਖਵਾਂ ਸੀ। ਤੋਲਾਨੀ ਦੇ ਪਿਤਾ ਮੇਥਰਾਮ ਤੋਲਾਨੀ ਪਿ੍ਰੰਟਿੰਗ ਪ੍ਰੈੱਸ ਚਲਾਉਂਦੇ ਸਨ। ਉਨ੍ਹਾ 30 ਸਾਲ ਚੋਣਾਂ ਲੜੀਆਂ। ਤੋਲਾਨੀ ਨੇ ਕਿਹਾ ਕਿ 1988 ਪਿਤਾ ਦੀ ਮੌਤ ਤੋਂ ਬਾਅਦ ਉਸ ਨੇ 1989 ’ਚ ਚੋਣ ਲੜਨੀ ਸ਼ੁਰੂ ਕੀਤੀ ਸੀ।

LEAVE A REPLY

Please enter your comment!
Please enter your name here