ਕਬੱਡੀ ਖਿਡਾਰੀਆਂ ਦੇ ਹਮਲੇ ’ਚ ਹੌਲਦਾਰ ਮਾਰਿਆ ਗਿਆ

0
189

ਬਰਨਾਲਾ : ਐਤਵਾਰ ਦੇਰ ਰਾਤ ਇੱਥੋਂ ਦੇ 25 ਏਕੜ ਏਰੀਏ ਵਿਚ ਰੈਸਟੋਰੈਂਟ ’ਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਦੇ ਵਰਕਰਾਂ ਵਿਚਾਲੇ ਝਗੜੇ ਨੂੰ ਹੱਲ ਕਰਨ ਆਇਆ ਹੌਲਦਾਰ ਮਾਰਿਆ ਗਿਆ। ਝਗੜੇ ਦੀ ਸੂਚਨਾ ਮਿਲਣ ’ਤੇ ਸਿਟੀ ਵਨ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਕਬੱਡੀ ਖਿਡਾਰੀਆਂ ਨੂੰ ਕਾਰ ’ਚ ਬੈਠਣ ਲਈ ਕਿਹਾ। ਬਹਿਸ ਤੋਂ ਬਾਅਦ ਖਿਡਾਰੀਆਂ ਨੇ ਹੌਲਦਾਰ ਦਰਸ਼ਨ ਸਿੰਘ ਨੂੰ ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਦੀ ਸਿਵਲ ਹਸਪਤਾਲ ’ਚ ਮੌਤ ਹੋ ਗਈ। ਦਰਸ਼ਨ ਸਿੰਘ ਦਾ ਸਿਰ ਸੜਕ ’ਤੇ ਵੱਜ ਗਿਆ ਸੀ। ਚਸ਼ਮਦੀਦਾਂ ਅਨੁਸਾਰ ਮੁਲਜ਼ਮ ਕੌਮਾਂਤਰੀ ਖਿਡਾਰੀ ਸਨ। ਉਨ੍ਹਾਂ ਰੈਸਟੋਰੈਂਟ ਦੀ ਭੰਨਤੋੜ ਵੀ ਕੀਤੀ। ਘਟਨਾ ਤੋਂ ਬਾਅਦ ਫਰਾਰ ਹੋ ਗਏ। ਇਕ ਚਸ਼ਮਦੀਦ ਨੇ ਦੱਸਿਆ ਕਿ ਬਿੱਲ ਨੂੰ ਲੈ ਕੇ ਰੈਸਟੋਰੈਂਟ ਮਾਲਕ ਅਤੇ ਖਿਡਾਰੀਆਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਰੈਸਟੋਰੈਂਟ ਮਾਲਕਾਂ ਨੇ ਪੁਲਸ ਸੱਦ ਲਈ।

LEAVE A REPLY

Please enter your comment!
Please enter your name here