ਵਜ਼ਾਰਤ ਤੋਂ ਬਾਅਦ ਮਾਨ ਪਰਵਾਰ ’ਚ ਵੀ ਵਾਧਾ

0
381

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (48) ਵੀਰਵਾਰ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣਗੇ। ਇਹ ਵਿਆਹ ਸਮਾਗਮ ਚੰਡੀਗੜ੍ਹ ’ਚ ਹੋਵੇਗਾ, ਜਿਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਵਾਰ ਸਮੇਤ ਪਹੁੰਚਣਗੇ। ਬਹੁਤ ਘੱਟ ਮਹਿਮਾਨਾਂ ਨੂੰ ਵਿਆਹ ’ਚ ਸੱਦਿਆ ਗਿਆ ਹੈ। 2015 ’ਚ ਭਗਵੰਤ ਮਾਨ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਹੋ ਗਿਆ ਸੀ। ਇਸ ਵੇਲੇ ਉਹ ਦੋ ਬੱਚਿਆਂ ਸਮੇਤ ਅਮਰੀਕਾ ’ਚ ਰਹਿ ਰਹੀ ਹੈ। ਮਾਨ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਦੱਸਿਆ ਗਿਆ ਹੈ ਕਿ ਮਾਨ ਤੇ ਡਾ. ਗੁਰਪ੍ਰੀਤ ਇੱਕ-ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ। ਮਾਨ ਦੀ ਮਾਂ ਵੀ ਕੁੜੀ ਨੂੰ ਪਸੰਦ ਕਰਦੀ ਹੈ। ਸਾਂਸਦ ਰਾਘਵ ਚੱਢਾ ਨੇ ਵਿਆਹ ਦੀਆਂ ਤਿਆਰੀਆਂ ਦੀ ਕਮਾਨ ਸਾਂਭੀ ਹੋਈ ਸੀ।

LEAVE A REPLY

Please enter your comment!
Please enter your name here