27.8 C
Jalandhar
Thursday, April 18, 2024
spot_img

ਭਾਜਪਾ ਦੇ ਗੁੰਡਿਆਂ ਤੋਂ ਡਰਨ ਵਾਲੀ ਨਹੀਂ : ਮੋਇਤਰਾਨਵੀਂ

 

ਦਿੱਲੀ : ਮਾਂ ਕਾਲੀ ’ਤੇ ਕਥਿਤ ਟਿੱਪਣੀ ਨੂੰ ਲੈ ਕੇੇ ਬੁੱਧਵਾਰ ਤਿ੍ਰਣਮੂਲ ਕਾਂਗਰਸ ਦੀ ਸਾਂਸਦ ਮਹੁਆ ਮੋਇਤਰਾ ਵਿਰੁੱਧ ਮੱਧ ਪ੍ਰਦੇਸ਼ ਵਿਚ ਇਕ ਤੇ ਪੱਛਮੀ ਬੰਗਾਲ ’ਚ ਤਿੰਨ ਐੱਫ ਆਈ ਆਰ ਦਰਜ ਕਰਾਈਆਂ ਗਈਆਂ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਮੋਇਤਰਾ ਨੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਦੇ ਜਵਾਬ ਵਿਚ ਮੋਇਤਰਾ ਨੇ ਟਵੀਟ ਕੀਤਾਬਿ੍ਰੰਗ ਇਟ ਔਨ ਬੀ ਜੇ ਪੀ, ਮੈਂ ਮਾਂ ਕਾਲੀ ਦੀ ਪੂਜਾ ਕਰਦੀ ਹਾਂ। ਮੈਂ ਕਿਸੇ ਤੋਂ ਡਰਦੀ ਨਹੀਂ। ਨਾ ਤੁਹਾਡੀ ਮੂਰਖਤਾ ਤੋਂ, ਨਾ ਤੁਹਾਡੇ ਗੰੁਡਿਆਂ ਤੋਂ, ਨਾ ਤੁਹਾਡੀ ਪੁਲਸ ਤੋਂ ਤੇ ਨਿਸ਼ਚਿਤ ਤੌਰ ’ਤੇ ਤੁਹਾਡੇ ਟਰੋਲ ਤੋਂ ਵੀ ਨਹੀਂ। ਸੱਚ ਨੂੰ ਕਿਸੇ ਦੀ ਲੋੜ ਨਹੀਂ ਹੁੰਦੀ।
ਮੋਇਤਰਾ ਨੇ ਕਿਹਾ ਕਿ ਟਰੋਲਜ਼ ਵੱਲੋਂ ਉਸ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਸੰਘੀ ਝੂਠ ਬੋਲ ਕੇ ਚੰਗੇ ਹਿੰਦੂ ਨਹੀਂ ਬਣ ਸਕਦੇ। ਉਸ ਨੇ ਕਦੇ ਕਿਸੇ ਫਿਲਮ ਜਾਂ ਪੋਸਟ ਦੀ ਹਮਾਇਤ ਨਹੀਂ ਕੀਤੀ ਤੇ ਨਾ ਹੀ ਤੰਬਾਕੂਨੋਸ਼ੀ ਸ਼ਬਦ ਦਾ ਜ਼ਿਕਰ ਕੀਤਾ। ਸੁਝਾਅ ਹੈ ਕਿ ਤੁਸੀਂ ਤਾਰਾ ਪੀਠ ਜਾ ਕੇ ਦੇਖ ਲਓ ਕਿ ਮਾਂ ਕਾਲੀ ਨੂੰ ਭੋਗ ਦੇ ਤੌਰ ’ਤੇ ਕਿਹੜਾ ਭੋਜਨ ਤੇ ਜਲ ਚੜ੍ਹਾਇਆ ਜਾਂਦਾ ਹੈ। ਕੋਲਕਾਤਾ ਵਿਚ ‘ਇੰਡੀਆ ਟੂਡੇ ਕਨਕਲੇਵ ਈਸਟ’ ਵਿਚ ਮੋਇਤਰਾ ਤੋਂ ਜਦੋਂ ਕਾਲੀ ਨਾਂਅ ਦੀ ਫਿਲਮ ਦੇ ਪੋਸਟਰ, ਜਿਸ ਵਿਚ ਦੇਵੀ ਕਾਲੀ ਨੂੰ ਸਿਗਰਟ ਪੀਂਦੇ ਤੇ ਪਿੱਛੇ ਐੱਲ ਜੀ ਬੀ ਟੀ ਕਿਊ ਭਾਈਚਾਰੇ ਦੇ ਝੰਡੇ ਨਾਲ ਦਰਸਾਇਆ ਗਿਆ ਹੈ, ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਸੀਮਿਸਾਲ ਲਈ ਜੇ ਤੁਸੀਂ ਭੂਟਾਨ ਜਾਂਦੇ ਹੋ ਤਾਂ ਦੇਖਦੇ ਹੋ ਕਿ ਉਥੇ ਪੂਜਾ ਕਰਨ ਵਾਲੇ ਆਪਣੇ ਦੇਵਤਾ ਨੂੰ ਮਦਿਰਾ ਚੜ੍ਹਾਉਦੇ ਹਨ। ਜੇ ਤੁਸੀਂ ਯੂ ਪੀ ਜਾਂਦੇ ਹੋ ਤੇ ਕਹਿੰਦੇ ਹੋ ਕਿ ਤੁਸੀਂ ਆਪਣੇ ਦੇਵਤਾ ਨੂੰ ਮਦਿਰਾ ਚੜ੍ਹਾਓ ਤਾਂ ਉਹ ਕਹਿਣਗੇ ਕਿ ਇਹ ਕੁਫਰ ਹੈ। ਮੇਰੇ ਲਈ ਦੇਵੀ ਕਾਲੀ ਮਾਸ ਖਾਣ ਵਾਲੀ ਤੇ ਮਦਿਰਾ ਸਵੀਕਾਰ ਕਰਨ ਵਾਲੀ ਦੇਵੀ ਹੈ ਅਤੇ ਜੇ ਤੁਸੀਂ ਪੱਛਮੀ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਅਹਿਮ ਸ਼ਕਤੀ ਪੀਠ ਤਾਰਾ ਦੇਵੀ ਜਾਓਗੇ ਤਾਂ ਤੁਸੀਂ ਸਾਧੂਆਂ ਨੂੰ ਤੰਬਾਕੂਨੋਸ਼ੀ ਕਰਦੇ ਦੇਖੋਗੇ। ਇਹ ਕਾਲੀ ਦਾ ਸਰੂਪ ਹੈ, ਜਿਸ ਦੀ ਲੋਕ ਪੂਜਾ ਕਰਦੇ ਹਨ। ਮੈਨੂੰ ਹਿੰਦੂਤਵ ਦੇ ਅੰਦਰ ਕਾਲੀ ਉਪਾਸ਼ਕ ਹੋਣ ਦੇ ਨਾਤੇ ਕਾਲੀ ਦੀ ਉਸ ਤਰੀਕੇ ਨਾਲ ਕਲਪਨਾ ਕਰਨ ਦਾ ਅਧਿਕਾਰ ਹੈ ਤੇ ਉਹ ਮੇਰੀ ਆਜ਼ਾਦੀ ਹੈ। ਜਦੋਂ ਭਾਜਪਾ ਨੇ ਤਿ੍ਰਣਮੂਲ ਕਾਂਗਰਸ ਨੂੰ ਪੁੱਛਿਆ ਕਿ ਕੀ ਉਹ ਵੀ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਨੂੰ ਠੀਕ ਸਮਝਦੀ ਹੈ ਤਾਂ ਪਾਰਟੀ ਨੇ ਮੋਇਤਰਾ ਦੀ ਟਿੱਪਣੀ ਨੂੰ ਨਿੱਜੀ ਦੱਸਦਿਆਂ ਉਸ ਤੋਂ ਖੁਦ ਨੂੰ ਅਲੱਗ ਕਰ ਲਿਆ ਤੇ ਉਸ ਦੀ ਨਿੰਦਾ ਵੀ ਕੀਤੀ।ਇਸੇ ਦੌਰਾਨ ਦੇਵੀ ਕਾਲੀ ਬਾਰੇ ਟਿੱਪਣੀ ਕਰਨ ਲਈ ਮੱਧ ਪ੍ਰਦੇਸ਼ ਦੀ ਪੁਲਸ ਨੇ ਬੁੱਧਵਾਰ ਮੋਇਤਰਾ ਖਿਲਾਫ ਮਾਮਲਾ ਦਰਜ ਕੀਤਾ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਮੋਇਤਰਾ ਵੱਲੋਂ ਮਾਂ ਕਾਲੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਉਸ ’ਤੇ ਹੋਏ ਹਮਲੇ ਤੋਂ ਉਹ ਹੈਰਾਨ ਹਨ। ਉਨ੍ਹਾ ਕਿਹਾ ਕਿ ਮੋਇਤਰਾ ਨੇ ਜੋ ਕਿਹਾ, ਉਸ ਬਾਰੇ ਹਰ ਹਿੰਦੂ ਜਾਣਦਾ ਹੈ।

Related Articles

LEAVE A REPLY

Please enter your comment!
Please enter your name here

Latest Articles