27.5 C
Jalandhar
Friday, October 18, 2024
spot_img

ਬੰਟੀ ਰੋਮਾਣਾ ਗਿ੍ਰਫਤਾਰ

ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੁਹਾਲੀ ਪੁਲਸ ਨੇ ਸੂਫੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨਾਲ ਕਥਿਤ ਛੇੜਖਾਨੀ ਕਰਕੇ ਉਸ ਨੂੰ ਆਪਣੇ ਐੱਕਸ ਅਕਾਊਂਟ ’ਤੇ ਅਪਲੋਡ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ ਹੈ। ਇਸ ਸੰਬੰਧੀ ਮੁਹਾਲੀ ਦੇ ਸੈਕਟਰ-70 ਸਥਿਤ ਮਟੌਰ ਥਾਣੇ ’ਚ ਬੰਟੀ ਰੋਮਾਣਾ ਖਿਲਾਫ ਧਾਰਾ 406, 469, 500, 43 ਅਤੇ 66 ਆਈ ਟੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਅਕਾਲੀ ਆਗੂ ਵੱਲੋਂ ਆਪਣੇ ਐੱਕਸ ਅਕਾਊਂਟ ’ਤੇ ਟੈਂਪਰ ਕਰਕੇ ਅਪਲੋਡ ਕੀਤੇ ਗੀਤ ਦੀ ਵੀਡੀਓ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੰਵਰ ਗਰੇਵਾਲ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਵੱਲੋਂ ਅਜਿਹਾ ਕੋਈ ਗੀਤ ਨਹੀਂ ਗਾਇਆ ਗਿਆ, ਬਲਕਿ ਉਸ ਦੇ ਗੀਤ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਬਾਰੇ ਉਸ ਨੂੰ ਵੀ ਬਾਅਦ ’ਚ ਪਤਾ ਲੱਗਾ ਹੈ।

Related Articles

LEAVE A REPLY

Please enter your comment!
Please enter your name here

Latest Articles