ਰਾਜਸਥਾਨ ’ਚ ਈ ਡੀ ਦੇ ਛਾਪੇ

0
215

ਜੈਪੁਰ : ਈ ਡੀ ਨੇ ਰਾਜਸਥਾਨ ’ਚ ਕਥਿਤ ਪ੍ਰੀਖਿਆ ਪੇਪਰ ਲੀਕ ਮਾਮਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਦੇ ਸੰਬੰਧ ’ਚ ਵੀਰਵਾਰ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਅਤੇ ਮਹੂਆ ਵਿਧਾਨ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਓਮ ਪ੍ਰਕਾਸ਼ ਹੁੜਲਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਸੀਕਰ ਅਤੇ ਜੈਪੁਰ ’ਚ ਸਾਬਕਾ ਸਕੂਲ ਸਿੱਖਿਆ ਮੰਤਰੀ ਡੋਟਾਸਰਾ ਅਤੇ ਦੌਸਾ ’ਚ ਹੁੜਲਾ ਤੇ ਕੁਝ ਹੋਰਨਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਇਸੇ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਸੰਮਨ ਭੇਜਿਆ ਗਿਆ ਹੈ। ਵੈਭਵ ਨੂੰ ਸ਼ੁੱਕਰਵਾਰ ਜੈਪੁਰ ਜਾਂ ਨਵੀਂ ਦਿੱਲੀ ਸਥਿਤ ਏਜੰਸੀ ਦੇ ਦਫਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਗਹਿਲੋਤ ਨੇ ਕਿਹਾ ਹੈ ਕਿ ਜਦੋਂ ਚੋਣਾਂ ਹੁੰਦੀਆਂ ਹਨ, ਕੇਂਦਰੀ ਏਜੰਸੀਆਂ ਵਿਰੋਧੀਆਂ ’ਤੇ ਛਾਪੇ ਮਾਰਨ ਲੱਗ ਪੈਂਦੀਆਂ ਹਨ। ਸੂਬੇ ਦੇ ਸੀਨੀਅਰ ਕਾਂਗਰਸ ਆਗੂ ਸਚਿਨ ਪਾਇਲਟ ਨੇ ਛਾਪੇਮਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਭਾਜਪਾ ਉਨ੍ਹਾਂ ਨੂੰ ਯਰਕਾ ਨਹੀਂ ਸਕਦੀ।

LEAVE A REPLY

Please enter your comment!
Please enter your name here