14.5 C
Jalandhar
Friday, November 22, 2024
spot_img

ਬਲਾਤਕਾਰ ਤੋਂ ਬਾਅਦ ਦਲਿਤ ਮਹਿਲਾ ਦੇ ਤਿੰਨ ਟੁਕੜੇ

ਬਾਂਦਾ (ਯੂ ਪੀ) : ਗਿਰਵਾਂ ਥਾਣੇ ਦੇ ਇਲਾਕੇ ਵਿਚ ਪੈਂਦੇ ਪਿੰਡ ਪਤੌਰਾ ‘ਚ 40 ਸਾਲਾ ਦਲਿਤ ਔਰਤ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਗਏ | ਔਰਤ ਰਾਜਕੁਮਾਰ ਸ਼ੁਕਲਾ ਦੇ ਘਰ ਆਟਾ ਚੱਕੀ ਦੀ ਸਫਾਈ ਕਰਨ ਗਈ ਸੀ | ਪੁਲਸ ਨੇ ਦੱਸਿਆ ਕਿ ਜਦੋਂ ਉਸ ਦੀ 20 ਸਾਲਾ ਧੀ ਉੱਥੇ ਪਹੁੰਚੀ ਤਾਂ ਉਸ ਨੇ ਕਮਰੇ ਵਿੱਚੋਂ ਆਪਣੀ ਮਾਂ ਦੀਆਂ ਚੀਕਾਂ ਸੁਣੀਆਂ, ਜਿਸ ਨੂੰ ਅੰਦਰੋਂ ਬੰਦ ਕੀਤਾ ਗਿਆ ਸੀ | ਕੁਝ ਸਮੇਂ ਬਾਅਦ ਜਦੋਂ ਕਮਰੇ ਦਾ ਦਰਵਾਜ਼ਾ ਖੋਲਿ੍ਹਆ ਤਾਂ ਕੁੜੀ ਨੇ ਮਾਂ ਦੀ ਲਾਸ਼ ਤਿੰਨ ਟੁਕੜਿਆਂ ‘ਚ ਪਈ ਦੇਖੀ ਅਤੇ ਪੁਲਸ ਨੂੰ ਸੂਚਨਾ ਦਿੱਤੀ | ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਜਕੁਮਾਰ ਸ਼ੁਕਲਾ, ਉਸ ਦੇ ਭਰਾ ਬਾਵਾ ਸ਼ੁਕਲਾ ਅਤੇ ਰਾਮਕਿ੍ਸ਼ਨ ਸ਼ੁਕਲਾ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ | ਮੁਲਜ਼ਮ ਫਰਾਰ ਹਨ |

Related Articles

LEAVE A REPLY

Please enter your comment!
Please enter your name here

Latest Articles