ਮੰੁਬਈ ਵਿੱਚ ਵਿਰੋਧੀ ਦਲਾਂ ਦੇ ਗੱਠਜੋੜ ‘ਇੰਡੀਆ’ ਦੀ ਹੋਈ ਮੀਟਿੰਗ ਸਮੇਂ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਸੀ ਕਿ ਸਾਡੀ ਏਕਤਾ ਤੋਂ ਬਾਅਦ ਹੁਣ ਸਾਡੇ ਵਿਰੁੱਧ ਕੇਂਦਰੀ ਏਜੰਸੀਆਂ ਦੇ ਹਮਲੇ ਤੇਜ਼ ਹੋਣਗੇ। ਇਸ ਸਮੇਂ ਇਹ ਸੱਚ ਸਾਬਤ ਹੋ ਰਿਹਾ ਹੈ। ਇਸ ਦੇ ਪਹਿਲੇ ਸ਼ਿਕਾਰ ਬਣੇ ਸਨ ਟੀ ਐੱਮ ਸੀ ਆਗੂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਤੇ ਫਿਰ ਲਾਲੂ ਪ੍ਰਸਾਦ ਦਾ ਸਾਰਾ ਟੱਬਰ।
ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਤਾਂ ਈ ਡੀ ਨੇ ਸਮੂਹਿਕ ਹਮਲਾ ਬੋਲ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ 11 ਸਾਲਾਂ ਦੌਰਾਨ ਇਸ ਦੇ 17 ਤੋਂ ਵੱਧ ਆਗੂ ਜੇਲ੍ਹ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸਾਂਸਦ, ਮੰਤਰੀ ਤੇ ਵਿਧਾਇਕ ਤੱਕ ਸ਼ਾਮਲ ਹਨ। ਸਾਂਸਦ ਸੰਜੇ ਸਿੰਘ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਜੇਲ੍ਹ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ, ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਤੋਮਰ, ਵਿਧਾਇਕ ਅਮਾਨਤੁੱਲਾ ਖਾਨ, ਵਿਧਾਇਕ ਨਰੇਸ਼ ਯਾਦਵ, ਵਿਧਾਇਕ ਅਖਲੇਸ਼ ਤਿ੍ਰਪਾਠੀ, ਵਿਧਾਇਕ ਮਹੇਂਦਰ ਯਾਦਵ, ਵਿਧਾਇਕ ਜਗਦੀਪ ਸਿੰਘ, ਵਿਧਾਇਕ ਸੁਰਿੰਦਰ ਸਿੰਘ, ਵਿਧਾਇਕ ਮਨੋਜ ਕੁਮਾਰ, ਵਿਧਾਇਕ ਸ਼ਰਦ ਚੌਹਾਨ ਤੇ ਵਿਧਾਇਕ ਪ੍ਰਕਾਸ਼ ਜਸਵਾਲ ਵੀ ਜੇਲ੍ਹ ਜਾ ਚੁੱਕੇ ਹਨ।
ਤਾਜ਼ਾ ਗਿ੍ਰਫ਼ਤਾਰੀਆਂ ਦੀ ਗੱਲ ਕਰੀਏ ਤਾਂ ਸ਼ਰਾਬ ਨੀਤੀ ਵਿੱਚ ਕਥਿਤ ਘੁਟਾਲੇ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਿਛਲੇ 9 ਮਹੀਨਿਆਂ ਤੋਂ ਜੇਲ੍ਹ ਬੰਦ ਹਨ। ਇਸੇ ਕੇਸ ਵਿੱਚ ਰਾਜ ਸਭਾ ਸਾਂਸਦ ਸੰਜੇ ਸਿੰਘ ਨੂੰ ਵੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਹੁਣ ਈ ਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸੰਮਨ ਭੇਜ ਦਿੱਤਾ ਹੈ।
ਅਸਲ ਵਿੱਚ ਇਸ ਸਮੇਂ ਭਾਜਪਾ ਬੇਹੱਦ ਡਰੀ ਹੋਈ ਹੈ। ਉਸ ਨੂੰ ਪਤਾ ਹੈ ਕਿ ਵਿਰੋਧੀ ਪਾਰਟੀਆਂ ਵਿੱਚ ਵੋਟਾਂ ਦੀ ਵੰਡ ਕਾਰਨ ਹੀ ਉਹ ਸੱਤਾ ਵਿੱਚ ਆਈ ਸੀ। ਹੁਣ ਜੇਕਰ ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਸਾਂਝੇ ਤੌਰ ’ਤੇ ਲੋਕ ਸਭਾ ਚੋਣਾਂ ਲੜਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ (ਭਾਜਪਾ) ਜਿੱਤਣਾ ਅਸੰਭਵ ਹੈ। ਇਸ ਲਈ ਮੌਜੂਦਾ ਹਾਕਮ ਹੁਣ ਲੋਕਤੰਤਰੀ ਪ੍ਰੀ�ਿਆ ਨੂੰ ਨਕਾਰਦਿਆਂ ਧੱਕੇਸ਼ਾਹੀ ਰਾਹੀਂ ਜਿੱਤਣ ਦੇ ਰਾਹ ਪੈ ਚੁੱਕੇ ਹਨ। ਇਸ ਵੇਲੇ ਸਾਰੀਆਂ ਸੰਵਿਧਾਨਕ ਸੰਸਥਾਵਾਂ ਹਾਕਮਾਂ ਦੀਆਂ ਬਾਂਦੀਆਂ ਬਣ ਚੁੱਕੀਆਂ ਹਨ। ਪਹਿਲੇ ਗੇੜ ਵਿੱਚ ਉਹ ਈ ਡੀ ਤੇ ਸੀ ਬੀ ਆਈ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਵਿਰੋਧੀ ਆਗੂਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੇ ਰਾਹ ਪੈ ਚੁੱਕੇ ਹਨ। ਇਹ ਇੱਕ ਅਣਐਲਾਨੀ ਐਮਰਜੈਂਸੀ ਹੈ, ਜਿਸ ਰਾਹੀਂ ਵਿਰੋਧੀਆਂ ਨੂੰ ਲੋਕਤੰਤਰੀ ਪ੍ਰ�ਿਆ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਇਸ ਤੋਂ ਅਗਲਾ ਕਦਮ ਚੋਣ ਕਮਿਸ਼ਨ ਦੀ ਦੁਰਵਰਤੋਂ ਵੀ ਹੋ ਸਕਦੀ ਹੈ।
ਨਾਮੀ ਵਕੀਲ ਕਪਿਲ ਸਿੱਬਲ ਨੇ ਇਸ ਵਰਤਾਰੇ ਬਾਰੇ ਦੋਸ਼ ਲਾਇਆ ਹੈ ਕਿ ਈ ਡੀ ਇਸ ਸਮੇਂ ਸਭ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਦਾਲਤਾਂ ਵੱਲੋਂ ਆਗੂਆਂ ਨੂੰ ਜ਼ਮਾਨਤ ਨਾ ਦੇਣਾ ਸਰਕਾਰ ਦੇ ਹੱਥਾਂ ਦਾ ਹਥਿਆਰ ਬਣ ਚੁੱਕਾ ਹੈ। ਉਨ੍ਹਾ ਮੰਗ ਕੀਤੀ ਹੈ ਕਿ ਸਮਾਂ ਆ ਗਿਆ ਹੈ ਕਿ ਈ ਡੀ ਨੂੰ ਮਿਲੇ ਅਧਿਕਾਰਾਂ ਪ੍ਰਤੀ ਅਦਾਲਤਾਂ ਨੀਂਦ ’ਚੋਂ ਜਾਗਣ। ਉਨ੍ਹਾ ਕਿਹਾ ਕਿ ਮਨੀਸ਼ ਸਿਸੋਦੀਆ ਦੀ ਜ਼ਮਾਨਤ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਈ ਡੀ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕਿ ਸਭ ਵਿਰੋਧੀਆਂ ਨੂੰ ਜੇਲ੍ਹ ਭੇਜੋ, ਸਬੂਤ ਬਾਅਦ ਵਿੱਚ ਦਿੱਤੇ ਜਾ ਸਕਦੇ ਹਨ। ਉਨ੍ਹਾ ਕਿਹਾ ਕਿ ਇਸ ਸਮੇਂ ‘ਇੰਡੀਆ’ ਗੱਠਜੋੜ ਨਾਲ ਜੁੜੀਆਂ ਪਾਰਟੀਆਂ ਨੂੰ ਇੱਕਸੁਰ ਹੋ ਕੇ ਇਸ ਧੱਕੇਸ਼ਾਹੀ ਖਿਲਾਫ਼ ਬੋਲਣਾ ਚਾਹੀਦਾ ਹੈ।