ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੁਅੱਤਲ ਰਾਜਸਭਾ ਮੈਂਬਰ ਰਾਘਵ ਚੱਢਾ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ, ਜਿਹੜੇ ਰਾਜਸਭਾ ਦੇ ਚੇਅਰਮੈਨ ਹਨ, ਨੂੰ ਮਿਲ ਕੇ ਸਿਲੈਕਟ ਕਮੇਟੀ ਦੇ ਮੁੱਦੇ ‘ਤੇ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ |
ਕੋਰਟ ਨੇ ਕਿਹਾ ਕਿ ਚੇਅਰਮੈਨ ‘ਆਪ’ ਦੇ ਮੈਂਬਰ ਦੀ ਮੁਆਫੀ ‘ਤੇ ਹਮਦਰਦੀ ਨਾਲ ਵਿਚਾਰ ਕਰਨਗੇ ਅਤੇ ਕੋਈ ਰਾਹ ਲੱਭਣ ਦੀ ਕੋਸ਼ਿਸ਼ ਕਰਨਗੇ |
ਅਦਾਲਤ ਨੇ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਚੱਢਾ ਦੀ ਪਟੀਸ਼ਨ ‘ਤੇ ਸੁਣਵਾਈ ਦਾ ਸਮਾਂ ਤੈਅ ਕੀਤਾ ਤੇ ਅਟਾਰਨੀ ਜਨਰਲ ਨੂੰ ਮਾਮਲੇ ‘ਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦੇਣ ਲਈ ਕਿਹਾ |