ਨਵੀਂ ਦਿੱਲੀ : ਉੱਤਰ ਭਾਰਤ ਦੇ ਲੋਕ ਦਮਘੋਟੂ ਹਵਾ ’ਚ ਰਹਿਣ ਲਈ ਮਜਬੂਰ ਹਨ। ਦਿੱਲੀ-ਐੱਨ ਸੀ ਆਰ ਇਸ ਸਮੇਂ ਗੈਸ ਚੈਂਬਰ ਬਣਿਆ ਹੋਇਆ ਹੈ। ਇਸ ਸਥਿਤੀ ਲਈ ਪਰਾਲੀ ਸਾੜਨ ਤੋਂ ਲੈ ਕੇ ਵਾਹਨਾਂ ਦੇ ਪ੍ਰਦੂਸ਼ਣ ਅਤੇ ਫੈਕਟਰੀਆਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਦੌਰਾਨ ਨਾਸਾ ਵੱਲੋਂ ਬੁੱਧਵਾਰ ਇੱਕ ਸੈਟੇਲਾਈਟ ਤਸਵੀਰ ਜਾਰੀ ਕੀਤੀ ਗਈ, ਜਿਸ ’ਚ ਸਿਰਫ਼ ਉੱਤਰ ਭਾਰਤ ਹੀ ਨਹੀਂ, ਬਲਕਿ ਬੰਗਾਲ ਦੀ ਖਾੜੀ ਤੱਕ ਇਹ ਪ੍ਰਦੂਸ਼ਣ ਫੈਲਿਆ ਹੋਇਆ ਹੈ।


