ਬਿਹਾਰ ਅਸੰਬਲੀ ਵੱਲੋਂ ਰਿਜ਼ਰਵੇਸ਼ਨ 75 ਫੀਸਦੀ ਕਰਨ ਦਾ ਬਿੱਲ ਪਾਸ

0
110

ਪਟਨਾ : ਬਿਹਾਰ ਅਸੰਬਲੀ ਨੇ ਸਰਕਾਰੀ ਨੌਕਰੀਆਂ ਤੇ ਵਿਦਿਅਕ ਅਦਾਰਿਆਂ ਵਿਚ ਰਿਜ਼ਰਵੇਸ਼ਨ ਵਰਤਮਾਨ 60 ਫੀਸਦੀ (ਕੇਂਦਰ ਵੱਲੋਂ ਆਰਥਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਲਾਜ਼ਮੀ ਬਣਾਏ 10 ਫੀਸਦੀ ਸਮੇਤ) ਤੋਂ ਵਧਾ ਕੇ 75 ਫੀਸਦੀ ਕੀਤੇ ਜਾਣ ਦਾ ਬਿੱਲ ਵੀਰਵਾਰ ਪਾਸ ਕਰ ਦਿੱਤਾ। ਬਿੱਲ ਵਿਚ ਹੋਰਨਾਂ ਪਿਛੜੀਆਂ ਸ਼੍ਰੇਣੀਆਂ (ਓ ਬੀ ਸੀ) ਲਈ 18 ਫੀਸਦੀ, ਅਤਿਅੰਤ ਪੱਛੜੀਆਂ ਸ਼੍ਰੇਣੀਆਂ ਲਈ 25 ਫੀਸਦੀ, ਅਨੁਸੂਚਿਤ ਜਾਤਾਂ ਲਈ 20 ਫੀਸਦੀ ਅਤੇ ਅਨੁਸੂਚਿਤ ਕਬੀਲਿਆਂ ਲਈ 2 ਫੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਬਿੱਲ ਦੀ ਜਾਤੀ ਸਰਵੇਖਣ ਦਾ ਵਿਰੋਧ ਕਰਨ ਵਾਲੀ ਭਾਜਪਾ ਨੇ ਵੀ ਹਮਾਇਤ ਕੀਤੀ। ਕੈਬਿਨੇਟ ਨੇ ਦੋ ਦਿਨ ਪਹਿਲਾਂ ਬਿੱਲ ਨੂੰ ਮਨਜ਼ਰੂੀ ਦਿੱਤੀ ਸੀ। ਮੀਟਿੰਗ ਵਿਚ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਸੀ ਕਿ ਸੂਬੇ ਦੀ ਆਬਾਦੀ ਦੇ ਜਾਤੀ ਸਰਵੇਖਣ ਵਿਚ ਸਾਹਮਣੇ ਆਏ ਅੰਕੜਿਆਂ ਦੇ ਹਿਸਾਬ ਨਾਲ ਪੱਛੜੀਆਂ ਸ਼੍ਰੇਣੀਆਂ ਦੀ ਰਿਜ਼ਰਵੇਸ਼ਨ ਵਿਚ ਵਾਧਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here