ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਦੀਵਾਲੀ ਤੋਂ ਪਹਿਲਾਂ ਡਿਫੈਂਸ ਪੈਨਸ਼ਨਰਾਂ ਨੂੰ ਵਨ ਰੈਂਕ ਵਨ ਪੈਨਸ਼ਨ (ਓ ਆਰ ਓ ਪੀ) ਦੇ ਤਹਿਤ ਬਕਾਏ ਦੀ ਤੀਜੀ ਕਿਸ਼ਤ ਜਾਰੀ ਕਰਨ ਦੇ ਨਿਰਦੇਸ ਦਿੱਤੇ। ਪਿਛਲੇ ਦਸੰਬਰ ’ਚ ਸਰਕਾਰ ਨੇ 1 ਜੁਲਾਈ, 2019 ਤੋਂ ਪਿਛਲੇ ਪ੍ਰਭਾਵ ਨਾਲ ਪੈਨਸ਼ਨ ’ਚ ਸੋਧ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਬਕਾਏ ਚਾਰ ਕਿਸ਼ਤਾਂ ’ਚ ਅਦਾ ਕੀਤੇ ਜਾਣੇ ਹਨ।
ਰੱਖਿਆ ਮੰਤਰੀ ਦੇ ਦਫਤਰ ਨੇ ‘ਸਪਰਸ਼’ ਸਿਸਟਮ ਰਾਹੀਂ ਪੈਨਸ਼ਨ ਕਢਵਾਉਣ ਵਾਲੇ ਸਾਰੇ ਰੱਖਿਆ ਪੈਨਸ਼ਨਰਾਂ ਲਈ ਬੈਂਕਾਂ ਅਤੇ ਹੋਰ ਏਜੰਸੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ। ਰੱਖਿਆ ਮੰਤਰਾਲੇ ਦੀ ਆਨਲਾਈਨ ਪੈਨਸ਼ਨ ਵੰਡ ਪ੍ਰਣਾਲੀ ਨੂੰ ‘ਸਪਰਸ਼’ ਕਿਹਾ ਜਾਂਦਾ ਹੈ, ਜੋ ਸਾਲ 2021 ’ਚ ਸ਼ੁਰੂ ਕੀਤੀ ਗਈ ਸੀ। 30 ਜੂਨ 2019 ਤੱਕ ਸੇਵਾਮੁਕਤ ਜਵਾਨ ਸੋਧੀ ਹੋਈ ਪੈਨਸ਼ਨ ਦੇ ਦਾਇਰੇ ’ਚ ਹਨ।
ਸੰਸਦ ਦਾ ਸੈਸ਼ਨ 4 ਤੋਂ
ਨਵੀਂ ਦਿੱਲੀ : ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ ਦੱਸਿਆ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ 22 ਦਸੰਬਰ ਤੱਕ ਚੱਲੇਗਾ। ਸੈਸ਼ਨ ’ਚ 15 ਬੈਠਕਾਂ ਹੋਣਗੀਆਂ।