ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿ੍ਰਪਟੋ ਕਰੰਸੀ ਦੇ ਕਾਰੋਬਾਰ ਨੂੰ ਰੈਗੂਲੇਟ ਕਰਨ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਨੂੰ ਲੈ ਕੇ ਕੇਂਦਰ ਤੇ ਹੋਰਨਾਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕਰਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ।
ਕਿ੍ਰਪਟੋ ਕਰੰਸੀ ਅਜਿਹੀ ਡਿਜੀਟਲ ਜਾਂ ਵਰਚੂਅਲ ਕਰੰਸੀ ਹੈ, ਜਿਹੜੀ ਕਿ ਕੇਂਦਰੀ ਬੈਂਕ ਤੋਂ ਆਜ਼ਾਦਾਨਾ ਤੌਰ ’ਤੇ ਸੰਚਾਲਤ ਹੁੰਦੀ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਪਟੀਸ਼ਨ ’ਚ ਜਿਸ ਰਾਹਤ ਦੀ ਅਪੀਲ ਕੀਤੀ ਗਈ ਹੈ, ਉਹ ਵਿਧਾਨਕ ਨੌਈਅਤ ਦੀ ਵਧੇਰੇ ਹੈ। ਬੈਂਚ ਨੇ ਕਿਹਾਅਸੀਂ ਇਸ ਤਰ੍ਹਾਂ ਦੀ ਕਾਰਵਾਈ ਦਾ ਸਮਰਥਨ ਕਰਨ ਦੇ ਸਮਰੱਥ ਨਹੀਂ ਹਾਂ।





