ਗਾਜ਼ਾ : ਫਲਸਤੀਨੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਦੱਸਿਆ ਕਿ ਗਾਜ਼ਾ ਦੇ ਸਭ ਤੋਂ ਵੱਡੇ ਅਲ ਸ਼ਿਫਾ ਹਸਪਤਾਲ ਦੀ ਬਿਜਲੀ ਬੰਦ ਹੋਣ ਕਰਕੇ ਇਕ ਨਵਜੰਮੇ ਬੱਚੇ ਦੀ ਇੰਕੂਬੇਟਰ ’ਚ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਇਜ਼ਰਾਈਲੀ ਬੰਬਾਰੀ ਨਾਲ ਆਈ ਸੀ ਯੂ ਵਿਚ ਮਾਰਿਆ ਗਿਆ। ਹਸਪਤਾਲ ਵਿਚ 45 ਬੱਚੇ ਦਾਖਲ ਹਨ।
ਸਿਹਤ ਮੰਤਰਾਲੇ ਦੇ ਤਰਜਮਾਨ ਕਿਦਰਾ ਨੇ ਕਿਹਾਸਥਿਤੀ ਉਸ ਨਾਲੋਂ ਵੀ ਮਾੜੀ ਹੈ, ਜਿੰਨੀ ਦੀ ਕੋਈ ਕਿਆਸ ਲਾ ਸਕਦਾ ਹੈ। ਬੰਬਾਰੀ ਕਾਰਨ ਅਸੀਂ ਅਲ ਸ਼ਿਫਾ ਮੈਡੀਕਲ ਕੰਪਲੈਕਸ ਦੇ ਅੰਦਰ ਫਸੇ ਹੋਏ ਹਾਂ।





