ਨਵੀਂ ਦਿੱਲੀ : ਕੌਮੀ ਰਾਜਧਾਨੀ ’ਚ ਸ਼ਨੀਵਾਰ ਸਵੇਰੇ ਹਲਕੀ ਧੁੱਪ ਨਿਕਲਣ ਦੇ ਨਾਲ ਹੀ ਸਾਫ ਤੇ ਨੀਲਾ ਅਸਮਾਨ ਦਿਖਿਆ, ਜਿਸ ਨਾਲ ਲੋਕਾਂ ਨੂੰ ਪਿਛਲੇ ਦੋ ਹਫਤਿਆਂ ਤੋਂ ਜਾਰੀ ਸਾਹ ਘੁਟਣ ਵਾਲੀ ਧੂੰਆਂਖੜੀ ਧੁੰਦ ਤੋਂ ਰਾਹਤ ਮਿਲੀ। ਸਵੇਰੇ 7 ਵਜੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 219 ਦਰਜ ਕੀਤਾ ਗਿਆ, ਜੋ ਕਿ ਵੀਰਵਾਰ ਦੇ ਪਿਛਲੇ 24 ਘੰਟਿਆਂ ਦੇ ਔਸਤ 437 ਨਾਲੋਂ ਕਾਫੀ ਬਿਹਤਰ ਸੀ। ਮੌਸਮ ’ਚ ਇਹ ਸੁਧਾਰ 30 ਤੋਂ 32 ਘੰਟਿਆਂ ਤੱਕ ਰੁਕ-ਰੁਕ ਕੇ ਪਏ ਮੀਂਹ ਅਤੇ ਪ੍ਰਦੂਸ਼ਣ ਕਣਾਂ ਨੂੰ ਖਿੰਡਾਉਣ ਵਾਲੀ ਹਵਾ ਦੀ ਅਨੁਕੂਲ ਰਫਤਾਰ ਕਰ ਕੇ ਹੋਇਆ ਹੈ।





