ਬੋਹਾ/ਬੁਢਲਾਡਾ (ਨਿਰੰਜਣ ਬੋਹਾ, ਅਸ਼ੋਕ ਲਾਕੜਾ)
ਭਾਰਤੀ ਕਮਿਊਨਿਸਟ ਪਾਰਟੀ ਨੇ ਵੀਰਵਾਰ ਅਮਰੀਕਾ ਤੇ ਇਜ਼ਰਾਈਲ ਵੱਲੋਂ ਮਿਲ ਕੇ ਈਰਾਨ ’ਤੇ ਕੀਤੇ ਇਕਤਰਫਾ ਹਮਲੇ ਦਾ ਵਿਰੋਧ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁਤਲੇ ਸਾੜੇ। ਇਸ ਅਰਥੀ ਫੂਕ ਰੋਸ ਮੁਜ਼ਾਹਰੇ ਦੀ ਅਗਵਾਈ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਸਹਾਇਕ ਸਕੱਤਰ ਵੇਦ ਪ੍ਰਕਾਸ਼, ਬਲਾਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਮਲਕੀਤ ਸਿੰਘ ਮੰਦਰਾਂ ਤੇ ਜਗਸੀਰ ਸਿੰਘ ਰਾਏ ਕੇ ਨੇ ਕੀਤੀ।ਸੀ ਪੀ ਆਈ ਦਫਤਰ ਤੋਂ ਸ਼ੁਰੂ ਹੋਇਆ ਕਿ ਇਹ ਰੋਸ ਮੁਜ਼ਹਰਾ ਟਰੰਪ, ਨੇਤਨਯਾਹੂ ਤੇ ਅਮਰੀਕੀ ਸਾਮਰਾਜ ਵਿਰੁੱਧ ਮੁਰਦਾਬਾਦ ਦੇ ਨਾਹਰੇ ਮਾਰਦਾ ਬੱਸ ਅੱਡਾ ਬੁਢਲਾਡਾ ਵਿਖੇ ਪਹੁੰਚਿਆ।ਜੰਗਬਾਜ਼ਾਂ ਦੀ ਅਰਥੀ ਫੂਕਣ ਤੋਂ ਪਹਿਲਾਂ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਨੇ ਕਿਹਾ ਕਿ ਦੋ ਸਾਮਰਾਜੀ ਮੁਲਕਾਂ ਵੱਲੋਂ ਈਰਾਨ ’ਤੇ ਕੀਤਾ ਹਮਲਾ ਪੂਰੀ ਤਰ੍ਹਾਂ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਵਿਰੁੱਧ ਹੈ ਤੇ ਕੌਮਾਂਤਰੀ ਪੱਧਰ ਦੀ ਗੁੰਡਾਗਰਦੀ ਦਾ ਸਬੂਤ ਹੈ।ਉਨ੍ਹਾਂ ਕਿਹਾ ਕਿ ਭਾਰਤ ਦਾ ਭਾਰਤ ਮੰਤਰੀ ਮਿੱਤਰ ਦੇਸ਼ ਈਰਾਨ ਦਾ ਸਾਥ ਦੇਣ ਦੀ ਬਜਾਏ ਪੂਰੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਦੇ ਦਬਾਅ ਵਿਚ ਆ ਕੇ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਨਜ਼ਰ ਈਰਾਨ ਦੇ ਤੇਲ ਭੰਡਾਰ ’ਤੇ ਹੈ, ਪਰ ਉਸ ਬਹਾਨਾ ਇਹ ਬਣਾਇਆ ਹੈ ਕਿ ਈਰਾਨ ਪ੍ਰਮਾਣੂ ਬੰਬ ਬਣਾ ਰਿਹਾ ਹੈ।ਇਸ ਸਾਮਰਾਜੀ ਮੁਲਕ ਨੇ ਇਰਾਕ ’ਤੇ ਹਮਲਾ ਕਰਨ ਵੇਲੇ ਵੀ ਇਹੀ ਬਹਾਨਾ ਵਰਤਿਆ ਸੀ।
ਇਸ ਮੌਕੇ ਮਾਸਟਰ ਲਾਭ ਸਿੰਘ ਬਰ੍ਹੇ, ਨਿਰੰਜਣ ਬੋਹਾ, ਤੇਜ ਰਾਮ ਅਹਿਮਦਪੁਰ, ਅਸ਼ੋਕ ਲਾਕੜਾ, ਭੁਪਿੰਦਰ ਸਿੰਘ ਗੁਰਨੇ, ਰਘੂ ਨਾਥ ਸਿੰਗਲਾ, ਤਰਸੇਮ ਸੈਕਟਰੀ ਬੋਹਾ, ਜਗਨ ਨਾਥ ਬੋਹਾ, ਜੱਗਾ ਸਿੰਘ ਸ਼ੇਰ ਖਾਂ , ਮਲਕੀਤ ਸਿੰਘ ਬਖਸ਼ੀਵਾਲਾ, ਗੁਰਦੀਪ ਰਾਣਾ ਆਦਿ ਨੇ ਵੀ ਸੰਬੋਧਨ ਕੀਤਾ ।



