ਚੰਡੀਗੜ੍ਹ : ਫਿਰੋਜ਼ਪੁਰ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤ ਵਿਚੋਂ ਡਰੋਨ ਬਰਾਮਦ ਹੋਇਆ ਹੈ। ਬੀ ਐੱਸ ਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਜਵਾਨਾਂ ਨੇ ਇਸ ਡਰੋਨ ਨੂੰ ਪਾਕਿਸਤਾਨ ਤੋਂ ਆਉਂਦੇ ਦੇਖਿਆ ਅਤੇ ਉਨ੍ਹਾਂ ਇਸ ’ਤੇ ਗੋਲੀਬਾਰੀ ਕਰ ਦਿੱਤੀ। ਤਲਾਸ਼ੀ ਅਭਿਆਨ ਦੌਰਾਨ ਜਵਾਨਾਂ ਨੇ ਫਿਰੋਜ਼ਪੁਰ ਦੇ ਪਿੰਡ ਟਿੰਡੀਵਾਲਾ ਨੇੜੇ ਖੇਤ ’ਚ ਚੀਨ ਦਾ ਬਣਿਆ ਡਰੋਨ ਬਰਾਮਦ ਕੀਤਾ ਹੈ।




