ਡਰਾਈਵਰ ਦੀ ਹੱਤਿਆ ਵਿਰੁੱਧ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਹੜਤਾਲ ’ਤੇ

0
213

ਅੰਬਾਲਾ : ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਇੱਥੇ ਬੱਸ ਡਰਾਈਵਰ ਦੀ ਹੱਤਿਆ ਕਰਨ ਵਾਲੇ ਹਮਲਾਵਰਾਂ ਦੀ ਗਿ੍ਰਫਤਾਰੀ ਦੀ ਮੰਗ ਲਈ ਮੰਗਲਵਾਰ ਅੱਧੀ ਰਾਤ ਤੋਂ ਪੂਰਨ ਹੜਤਾਲ ਕਰ ਦਿੱਤੀ।
ਮੁਲਾਜ਼ਮਾਂ ਨੇ ਯਮੁਨਾਨਗਰ, ਚਰਖੀ ਦਾਦਰੀ, ਕਰਨਾਲ, ਸੋਨੀਪਤ, ਸਿਰਸਾ, ਹਿਸਾਰ ਅਤੇ ਨਾਰਨੌਲ ਸਮੇਤ ਕਈ ਬੱਸ ਸਟੈਂਡਾਂ ’ਤੇ ਧਰਨੇ ਦਿੱਤੇ। ਡਰਾਈਵਰ ਰਾਜਵੀਰ (51) ਦੀ ਅੰਬਾਲਾ ’ਚ 12 ਅਤੇ 13 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤਿਆਂ ਨੇ ਹੱਤਿਆ ਕਰ ਦਿੱਤੀ ਸੀ। ਸੋਨੀਪਤ ਦਾ ਰਹਿਣ ਵਾਲਾ ਰਾਜਵੀਰ ਘਟਨਾ ਵਾਲੀ ਰਾਤ ਪਾਰਕਿੰਗ ਡਿਊਟੀ ’ਤੇ ਸੀ ਜਦੋਂ ਕਿਸੇ ਗੱਲ ਨੂੰ ਲੈ ਕੇ 4-5 ਕਾਰ ਸਵਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਮੁਲਾਜ਼ਮਾਂ ਨੇ ਹਮਲਾਵਰਾਂ ਦੀ ਗਿ੍ਰਫਤਾਰੀ, ਰਾਜਵੀਰ ਦੇ ਪਰਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਅਤੇ ਪਰਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here