ਨਿਊਯਾਰਕ : ਪੁਲਸ ਨੇ ਪਿਛਲੇ ਹਫਤੇ ਨਿਊਯਾਰਕ ’ਚ ਖੇਡ ਦੇ ਮੈਦਾਨ ’ਚ ਫਲਸਤੀਨੀ ਸਕਾਰਫ ਪਹਿਨੇ ਭਾਰਤੀ-ਅਮਰੀਕੀ ਵਿਅਕਤੀ ਤੇ ਉਸ ਦੇ 18 ਮਹੀਨਿਆਂ ਦੇ ਪੁੱਤ ਉੱਤੇ ਗਰਮ ਕੌਫੀ ਦਾ ਕੱਪ ਸੁੱਟਣ ਵਾਲੀ ਔਰਤ ਦੀ ਪਛਾਣ ਕਰ ਲਈ ਹੈ। 7 ਨਵੰਬਰ ਨੂੰ ਆਸ਼ੀਸ਼ ਪਰਾਸ਼ਰ (40) ਆਪਣੇ ਬੇਟੇ ਨਾਲ ਬਰੁਕਲਿਨ ਦੇ ਐਡਮੰਡਸ ਮੈਦਾਨ ’ਚ ਖੇਡ ਰਿਹਾ ਸੀ।
ਪਰਾਸ਼ਰ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਮਹਿਲਾ ਦੇ ਗਿ੍ਰਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਹੁਣ ਉਸ ਦੀ ਗਿ੍ਰਫਤਾਰੀ ਦੀ ਉਡੀਕ ਹੈ।


