ਮੁਹਾਲੀ (ਗੁਰਜੀਤ ਬਿੱਲਾ)
ਐੱਸ ਐੱਸ ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਇੱਕ ਸਾਥੀ ਸ਼ੂਟਰ ਗੁਰਪਾਲ ਸਿੰਘ ਵਾਸੀ ਡੇਰਾਬੱਸੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਬੀਤੀ 6 ਨਵੰਬਰ ਨੂੰ ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ’ਚ ਮਨਜੀਤ ਗੁਰੀ ਨੂੰ ਫੜ ਲਿਆ ਸੀ ਤੇ ਗੁਰਪਾਲ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਗੁਰਪਾਲ ਸਿੰਘ ਨੂੰ ਵੀਰਵਾਰ ਤੜਕੇ ਪਿੰਡ ਰਣਖੰਡੀ, ਜ਼ਿਲ੍ਹਾ ਸਹਾਰਨਪੁਰ ਤੋਂ ਗਿ੍ਰਫਤਾਰ ਕੀਤਾ ਗਿਆ।

