25.8 C
Jalandhar
Monday, September 16, 2024
spot_img

ਸੁਰੰਗ ’ਚ ਫਸੇ ਮਜ਼ਦੂਰਾਂ ਦੀ ਘਰਦਿਆਂ ਨਾਲ ਗੱਲਬਾਤ

ਉੱਤਰਕਾਸ਼ੀ : ਮੰਗਲਵਾਰ ਦੀ ਸਵੇਰ ਸਿਲਕਿਆਰਾ ਸੁਰੰਗ ਵਿਚ 9 ਦਿਨਾਂ ਤੋਂ ਫਸੇ 41 ਮਜ਼ਦੂਰਾਂ ਦੇ ਪਰਵਾਰਾਂ ਲਈ ਕੁਝ ਰਾਹਤ ਲੈ ਕੇ ਆਈ, ਜਦੋਂ ਛੇ ਇੰਚ ਵਿਆਸ ਵਾਲੀ ਪਾਈਪ ਨਾਲ ਉਨ੍ਹਾਂ ਨਾਲ ਗੱਲ ਕਰਨੀ ਸੌਖੀ ਹੋਈ। ਪਰਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਠੀਕ ਢੰਗ ਨਾਲ ਗੱਲ ਹੋਈ। ਬਚਾਅ ਟੀਮ ਨੇ ਇਸ ਪਾਈਪ ਰਾਹੀਂ ਪਹਿਲੀ ਵਾਰ ਮਜ਼ਦੂਰਾਂ ਨੂੰ ਬੋਤਲਾਂ ’ਚ ਗਰਮ ਖਿਚੜੀ ਭੇਜੀ। ਏਨੇ ਦਿਨਾਂ ਤੋਂ ਸਹੀ ਭੋਜਨ ਨਾ ਮਿਲਣ ਕਾਰਨ ਉਹ ਕਮਜ਼ੋਰ ਹੋ ਗਏ ਹਨ। ਇਸੇ ਦੌਰਾਨ ਸਰਕਾਰ ਨੇ ਨਿੱਜੀ ਟੈਲੀਵਿਜ਼ਨ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਬਚਾਅ ਕਾਰਜ ਬਾਰੇ ਖਬਰਾਂ ਨੂੰ ਸਨਸਨੀਖੇਜ਼ ਬਣਾਉਣ ਤੋਂ ਬਚਣ।
ਨਿੱਜੀ ਨਿਊਜ਼ ਚੈਨਲਾਂ ਨੂੰ ਆਪਣੀਆਂ ਖਬਰਾਂ, ਖਾਸ ਕਰਕੇ ਬਚਾਅ ਕਾਰਜਾਂ ਨਾਲ ਸੰਬੰਧਤ ਖਬਰਾਂ ਦੀਆਂ ਸੁਰਖੀਆਂ ਅਤੇ ਵੀਡੀਓਜ਼ ਨੂੰ ਪ੍ਰਸਾਰਤ ਕਰਦੇ ਸਮੇਂ ਸੰਵੇਦਨਸ਼ੀਲ ਹੋਣ ਲਈ ਕਿਹਾ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles