ਅਲੀਗੜ੍ਹ : ਰਾਜੌਰੀ ਦੇ ਜੰਗਲ ਵਿਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ ਪਿੰਡ ਕੂਆਂਖੇੜਾ ਦੇ ਕੈਪਟਨ ਸ਼ੁਭਮ ਦੀ ਮਾਂ ਦੁਖੀ ਹੋ ਗਈ, ਜਦੋਂ ਯੂ ਪੀ ਦੇ ਮੰਤਰੀ ਯੋਗੇਂਦਰ ਉਪਾਧਿਆਇ 50 ਲੱਖ ਦਾ ਚੈੱਕ ਦੇ ਕੇ ਫੋਟੋ ਖਿਚਵਾਉਣ ਲੱਗੇ | ਵਿਲਕਦੀ ਮਾਂ ਬੋਲੀ-ਮੇਰੀ ਨੁਮਾਇਸ਼ ਨਾ ਲਾਓ, ਮੈਨੂੰ ਮੇਰਾ ਬੇਟਾ ਵਾਪਸ ਲਿਆ ਦਿਓ |



