27.5 C
Jalandhar
Friday, October 18, 2024
spot_img

ਈਰਾਨ ਤੋਂ ਵੱਡੇ ਪੱਧਰ ’ਤੇ ਪਰਤ ਰਹੇ ਸ਼ਰਨਾਰਥੀ

ਕਾਬੁਲ : ਅਫਗਾਨਿਸਤਾਨ ਵਿੱਚ ਤਾਲਿਬਾਨੀ ਸਾਸ਼ਨ ਦੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਇਸ ਦੇ ਨਾਲ ਹੀ, ਤਾਲਿਬਾਨ ਦੀ ਅਗਵਾਈ ਵਾਲੇ ਅਫਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਲਗਭਗ 2,000 ਅਫਗਾਨ ਪ੍ਰਵਾਸੀ ਈਰਾਨ ਤੋਂ ਆਪਣੀ ਮਰਜੀ ਨਾਲ ਜਾਂ ਜਬਰਦਸਤੀ ਵਾਪਸ ਪਰਤੇ ਹਨ। ਅਫਗਾਨ ਨਿਊਜ ਏਜੰਸੀ ਖਾਮਾ ਪ੍ਰੈਸ ਦੇ ਅਨੁਸਾਰ, ਮੰਤਰਾਲੇ ਨੇ ਕਿਹਾ ਕਿ 1,957 ਅਫਗਾਨ ਪ੍ਰਵਾਸੀ ਈਰਾਨ ਤੋਂ ਇਸਲਾਮ ਕਲਾ ਬਾਰਡਰ ਕਰਾਸਿੰਗ ਰਾਹੀਂ ਅਫਗਾਨਿਸਤਾਨ ਪਰਤੇ ਹਨ। ਖਾਮਾ ਪ੍ਰੈਸ ਨੇ ਦੱਸਿਆ ਕਿ 24 ਪਰਵਾਰ, ਜਿਨ੍ਹਾਂ ਵਿੱਚ 91 ਲੋਕ ਸਨ, ਨੂੰ ਜਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ 87 ਲੋਕਾਂ ਸਮੇਤ 23 ਪਰਵਾਰ ਆਪਣੀ ਮਰਜੀ ਨਾਲ ਈਰਾਨ ਤੋਂ ਅਫਗਾਨਿਸਤਾਨ ਪਰਤ ਆਏ ਹਨ। ਇਸ ਤੋਂ ਇਲਾਵਾ, 734 ਲੋਕਾਂ ਨੂੰ ਅਣਇੱਛਤ ਤੌਰ ’ਤੇ ਵਾਪਸ ਭੇਜਿਆ ਗਿਆ ਹੈ। ਇਸ ਦੇ ਨਾਲ ਹੀ, ਹੋਰ 1,045 ਲੋਕਾਂ ਨੇ ਆਪਣੀ ਮਰਜੀ ਨਾਲ ਅਫਗਾਨਿਸਤਾਨ ਪਰਤਣ ਦੀ ਚੋਣ ਕੀਤੀ ਹੈ। ਤਾਲਿਬਾਨ ਦੀ ਅਗਵਾਈ ਵਾਲੇ ਡਾਇਸਪੋਰਾ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਪਾਕਿਸਤਾਨ, ਈਰਾਨ ਅਤੇ ਤੁਰਕੀ ਤੋਂ ਅਫਗਾਨ ਨਾਗਰਿਕਾਂ ਦੇ ਦੇਸ਼ ਨਿਕਾਲੇ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ ਅਤੇ 2,000 ਅਫਗਾਨ ਪਰਵਾਸੀ ਅਫਗਾਨਿਸਤਾਨ ਵਾਪਸ ਪਰਤ ਆਏ ਹਨ। ਟੋਲੋ ਨਿਊਜ ਨੇ ਰਿਪੋਰਟ ਕੀਤੀ ਕਿ ਪਿਛਲੇ ਦੋ ਮਹੀਨਿਆਂ ਵਿੱਚ ਈਰਾਨ ਤੋਂ ਵਾਪਸ ਆਏ 120,000 ਅਫਗਾਨ ਸ਼ਰਨਾਰਥੀਆਂ ਵਿੱਚੋਂ 90 ਪ੍ਰਤੀਸ਼ਤ ਨੂੰ ਕਥਿਤ ਤੌਰ ’ਤੇ ਜਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ।

Related Articles

LEAVE A REPLY

Please enter your comment!
Please enter your name here

Latest Articles