ਨੋਇਡਾ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਨੋਇਡਾ ਵਿੱਚ ਸ਼ਨੀਵਾਰ ਸਵੇਰੇ ਖੜ੍ਹੀ ਕਾਰ ਵਿੱਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਸੁਸਾਇਟੀ ਦੇ ਵਿਜੈ ਚੌਧਰੀ (27) ਅਤੇ ਸੈਕਟਰ-53 ਦੇ ਅੰਸ਼ (27) ਵਜੋਂ ਹੋਈ ਹੈ। ਦੋਵੇਂ ਪੇਸ਼ੇ ਤੋਂ ਇੰਜਨੀਅਰ ਸਨ। ਇਹ ਘਟਨਾ ਸੈਕਟਰ-119 ਸਥਿਤ ਆਮਰਪਾਲੀ ਪਲੈਟੀਨਮ ਸੁਸਾਇਟੀ ਨੇੜੇ ਸਵੇਰੇ 6.11 ਵਜੇ ਦੇ ਕਰੀਬ ਵਾਪਰੀ। ਸਵੇਰੇ ਚਿੱਟੀ ਸਵਿਫਟ ਕਾਰ ਸੁਸਾਇਟੀ ਦੇ ਬਾਹਰ ਆ ਕੇ ਰੁਕੀ ਅਤੇ ਤਿੰਨ ਮਿੰਟ ਬਾਅਦ ਅਚਾਨਕ ਅੱਗ ਲੱਗ ਗਈ। ਤਲਾਸ਼ੀ ਦੌਰਾਨ ਉਸ ਅੰਦਰੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਹਾਦਸੇ ਤੋਂ ਬਾਅਦ ਉਥੇ ਖੜ੍ਹੇ ਕਈ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਨੇ ਸਿਆਣਪ ਦਿਖਾਉਂਦੇ ਹੋਏ ਪੁਲਸ ਨੂੰ ਸੂਚਨਾ ਦਿੱਤੀ ਪਰ ਜਦੋਂ ਤੱਕ ਅੱਗ ਬੁਝਾਈ ਗਈ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।