ਸਮਰਾਲਾ/ਮਾਛੀਵਾੜਾ (ਸੁਰਜੀਤ ਸਿੰਘ/ਜਗਦੀਸ਼ ਰਾਏ ਬੌਬੀ)
ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਨਵੀਂ ਬਣੀ ਇਮਾਰਤ ਦੇ ਅਹਾਤੇ ਵਿੱਚ ਪਿੰਡ ਕੋਟਲਾ ਸਮਸ਼ਪੁਰ ਦੇ ਜੰਮਪਲ ਸਮਰਾਲਾ ਇਲਾਕੇ ਦੇ ਆਜ਼ਾਦੀ ਘੁਲਾਟੀਏ, ਕਿਸਾਨਾਂ, ਮਜ਼ਦੂਰਾਂ ਦੇ ਨੇਤਾ ਕਾਮਰੇਡ ਜਗਜੀਤ ਸਿੰਘ ‘ਬਾਗੀ’ ਦਾ ਬੁੱਤ ਸਥਾਪਤ ਕੀਤਾ ਗਿਆ। ਕਮਾਂਡੈਂਟ ਰਸ਼ਪਾਲ ਸਿੰਘ ਅਤੇ ਦਵਿੰਦਰ ਸਿੰਘ ਜਟਾਣਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਬੰਤ ਸਿੰਘ ਬਰਾੜ ਸਕੱਤਰ ਸੀ ਪੀ ਆਈ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਨੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਸਮਾਗਮ ਦੀ ਸ਼ੁਰੂਆਤ ਸਟੇਜ ਸਕੱਤਰ ਪਿ੍ਰੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਕਾਮਰੇਡ ਜਗਜੀਤ ਸਿੰਘ ਬਾਗੀ ਦੀ ਜ਼ਿੰਦਗੀ ਅਤੇ ਉਨ੍ਹਾ ਦੁਆਰਾ ਕੀਤੀ ਘਾਲਣਾ ਸੰਬੰਧੀ ਦੱਸਿਆ। ਇਸ ਉਪਰੰਤ ਕੇਵਲ ਸਿੰਘ ਮੰਜਾਲੀਆਂ ਤਹਿਸੀਲ ਆਗੂ ਸੀ ਪੀ ਆਈ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਭਿ੍ਰਸ਼ਟਾਚਾਰ ਵਿਰੋਧੀ ਫਰੰਟ ਦੀ ਸਥਾਪਨਾ, ਕੀਤੇ ਕਾਰਜਾਂ ਤੇ ਜਗਜੀਤ ਸਿੰਘ ਬਾਗੀ ਨਾਲ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਜਗਜੀਤ ਸਿੰਘ ਬਾਗੀ ਦੇ ਜਵਾਈ ਦਵਿੰਦਰ ਸਿੰਘ ਜਟਾਣਾ ਅਤੇ ਧੀ ਸੁਖਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਾਮਰੇਡ ਬਾਗੀ ਦੀ ਜ਼ਿੰਦਗੀ ਦੇ ਪੰਨੇ ਫਰੋਲਦਿਆਂ ਫਰੰਟ ਵੱਲੋਂ ਕੀਤੇ ਕਾਰਜਾਂ ਦੀ ਸਰਾਹਨਾ ਕੀਤੀ। ਬਿਹਾਰੀ ਲਾਲ ਸੱਦੀ (ਰਿਟਾ: ਲੈਕਚਰਾਰ) ਨੇ ਜਗਜੀਤ ਸਿੰਘ ਬਾਗੀ, ਮਰਹੂਮ ਮਹਿਮਾ ਸਿੰਘ ਕੰਗ, ਸਰਪੰਚ ਮਰਹੂਮ ਅਮਰੀਕ ਸਿੰਘ ਨਾਲ ਸਮਾਜ ਅਤੇ ਲੋਕ ਹਿੱਤਾਂ ਲਈ ਕੀਤੇ ਸੰਘਰਸ਼ਾਂ ਸੰਬੰਧੀ ਚਾਨਣਾ ਪਾਇਆ। ਇਸ ਮੌਕੇ ਭੁਪਿੰਦਰ ਸਾਂਬਰ ਕੁੱਲ ਹਿੰਦ ਕਿਸਾਨ ਸਭਾ ਆਗੂ, ਪ੍ਰੋ. ਰਜਿੰਦਰਪਾਲ ਸਿੰਘ ਔਲਖ, ਰਮੇਸ਼ ਰਤਨ ਏਟਕ ਆਗੂ, ਐਡਵੋਕੇਟ ਪਰਮਜੀਤ ਸਿੰਘ ਖੰਨਾ, ਭਜਨ ਸਿੰਘ ਆਗੂ ਸੀ. ਪੀ ਆਈ (ਐੱਮ) ਨੇ ਵੀ ਕਾਮਰੇਡ ਬਾਗੀ ਦੇ ਜੀਵਨ ਸੰਬੰਧੀ, ਦੇਸ਼ ਦੀ ਆਜ਼ਾਦੀ ਲਈ ਕੀਤੇ ਸੰਘਰਸ਼, ਕੱਟੀਆਂ ਜੇਲ੍ਹਾਂ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਅੱਜ ਫਰੰਟ ਨੂੰ ਆਮ ਲੋਕਾਂ ਦੀ ਸਹੂਲਤ ਲਈ ਪਹਿਲੀ ਵਾਰ ਖੁਦ ਦੀ ਇਮਾਰਤ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਲਈ ਉਹ ਸਮੁੱਚੇ ਬਾਗੀ ਪਰਵਾਰ ਦੇ ਸ਼ੁਕਰਗੁਜਾਰ ਹਨ, ਜਿਨ੍ਹਾਂ ਆਪਣੀ ਜਗ੍ਹਾ ਵਿੱਚ ਭਿ੍ਰਸ਼ਟਾਚਾਰ ਵਿਰੋਧੀ ਫਰੰਟ ਦਾ ਦਫਤਰ ਉਸਾਰਨ ਲਈ ਜਗ੍ਹਾ ਦਿੱਤੀ।
ਮੁੱਖ ਮਹਿਮਾਨ ਬੰਤ ਸਿੰਘ ਬਰਾੜ ਨੇ ਸਮਰਾਲਾ ਇਲਾਕੇ ਨੂੰ ਭਾਗਾਂ ਵਾਲਾ ਕਿਹਾ, ਜਿੱਥੇ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਯੋਧੇ ਕਾਮਰੇਡ ਜਗਜੀਤ ਸਿੰਘ ਬਾਗੀ ਨੇ ਜਨਮ ਲਿਆ, ਜਿਨ੍ਹਾ ਦਾ ਬੁੱਤ ਸਥਾਪਤ ਹੋਣ ਨਾਲ ਸਮਰਾਲਾ ਦਾ ਨਾਂਅ ਸੰਸਾਰ ਭਰ ਵਿੱਚ ਚੇਤਿਆਂ ਵਿੱਚ ਰੱਖਿਆ ਜਾਵੇਗਾ। ਸਮਾਗਮ ਦੇ ਅਖੀਰ ’ਚ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਸਮੁੱਚੇ ਬਾਗੀ ਪਰਵਾਰ, ਆਏ ਮਹਿਮਾਨਾਂ ਅਤੇ ਆਏ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਧੰਨਵਾਦ ਕੀਤਾ, ਜਿਨ੍ਹਾ ਦੇ ਅਣਥੱਕ ਯਤਨਾਂ ਸਦਕਾ ਫਰੰਟ ਦੇ ਦਫਤਰ ਦਾ ਕੰਮ ਨੇਪਰੇ ਚੜ੍ਹਿਆ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਲੈਕਚਰਾਰ ਵਿਜੇ ਕੁਮਾਰ ਪ੍ਰਧਾਨ ਅਧਿਆਪਕ ਚੇਤਨਾ ਮੰਚ, ਇੰਦਰਜੀਤ ਸਿੰਘ ਕੰਗ, ਸੁਰਜੀਤ ਵਿਸ਼ਦ, ਮਾਸਟਰ ਪ੍ਰੇਮ ਨਾਥ, ਸ਼ਵਿੰਦਰ ਸਿੰਘ (ਜਨਰਲ ਸਕੱਤਰ), ਰਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸੁਰਿੰਦਰ ਕੁਮਾਰ, ਦੇਸ ਰਾਜ, ਨਿਰਮਲ ਸਿੰਘ ਹਰਬੰਸਪੁਰਾ, ਮੰਗਤ ਰਾਏ ਪ੍ਰਭਾਕਰ, ਅਵਤਾਰ ਸਿੰਘ ਉਟਾਲਾਂ, ਪਿ੍ਰਥੀਪਾਲ ਸਿੰਘ ਭਗਵਾਨਪੁਰਾ, ਭਜਨ ਸਿੰਘ, ਡਾ. ਮਨਜੀਤ ਸਿੰਘ ਧਾਲੀਵਾਲ, ਪ੍ਰੇਮਵੀਰ ਸੱਦੀ ਸਰਪੰਚ ਉਟਾਲਾਂ, ਮੈਨੇਜਰ ਕਰਮ ਚੰਦ, ਤੇਜਿੰਦਰ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੈਪਟਨ ਮਹਿੰਦਰ ਸਿੰਘ, ਬੰਤ ਸਿੰਘ, ਪਿ੍ਰਥੀ ਸਿੰਘ, ਜਗਦੀਸ ਰਾਏ ਬੌਬੀ ਸੀ ਪੀ ਆਈ ਬਲਾਕ ਸਕੱਤਰ ਮਾਛੀਵਾੜਾ ਤੇ ਸਮਰਾਲਾ, ਪੰਜਾਬ ਇਸਤਰੀ ਸਭਾ ਬਲਾਕ ਮਾਛੀਵਾੜਾ ਦੀ ਚੇਅਰਮੈਨ ਸਰਬਜੀਤ ਕੌਰ ਗਿੱਲ, ਸਰਬ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ, ਭਵਿਸਮਾਤੋ, ਕਰਨ ਗੌੜ, ਨਿਰਮਲ ਸਿੰਘ ਸ਼ੇਰਪੁਰ ਆਦਿ ਤੋਂ ਇਲਾਵਾ ਭਿ੍ਰਸ਼ਟਾਚਾਰ ਵਿਰੋਧੀ ਫਰੰਟ ਦੇ ਸਮੁੱਚੇ ਮੈਂਬਰ ਹਾਜ਼ਰ ਸਨ। ਅਖੀਰ ਵਿੱਚ ਪਰਮਿੰਦਰ ਸਿੰਘ ਬੈਨੀਪਾਲ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।



