ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾ ਦੇ 77ਵੇਂ ਜਨਮ ਦਿਨ ’ਤੇ ਵਧਾਈ ਦਿੱਤੀ। ਮੋਦੀ ਨੇ ‘ਐਕਸ’ ’ਤੇ ਲਿਖਿਆ, ‘ਸ੍ਰੀਮਤੀ ਸੋਨੀਆ ਗਾਂਧੀ ਨੂੰ ਉਨ੍ਹਾ ਦੇ ਜਨਮ ਦਿਨ ’ਤੇ ਸ਼ੁਭਕਾਮਨਾਵਾਂ। ਪ੍ਰਮਾਤਮਾ ਉਨ੍ਹਾ ਨੂੰ ਲੰਮੀ ਉਮਰ ਅਤੇ ਚੰਗੀ ਸਿਹਤ ਬਖ਼ਸ਼ੇ।’ ਸੋਨੀਆ ਗਾਂਧੀ ਦਾ ਜਨਮ 9 ਦਸੰਬਰ 1946 ਨੂੰ ਇਟਲੀ ’ਚ ਹੋਇਆ ਸੀ। ਉਹ ਸਭ ਤੋਂ ਲੰਮਾ ਸਮਾਂ ਕਾਂਗਰਸ ਦੀ ਪ੍ਰਧਾਨ ਰਹੀ।


